Skip to playerSkip to main contentSkip to footer
  • 5/25/2025
ਫ਼ਤਹਿਗੜ੍ਹ ਸਾਹਿਬ: ਫ਼ਤਹਿਗੜ੍ਹ ਸਾਹਿਬ ਵਿੱਚ ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਨਹਿਰ 'ਚ ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋ ਜਾਣ ਕਾਰਨ ਦੂਸਰੇ ਦੋਸਤ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ, ਜਿਸ ਕਾਰਨ ਨਹਿਰ ਵਿੱਚ ਡਿੱਗੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਬਰਾਮਦ ਹੋਣ 'ਤੇ ਪੁਲਿਸ ਵਲੋਂ ਧੱਕਾ ਦੇਣ ਵਾਲੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸੰਬੰਦੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕੀ ਮਨਜੋਤ ਗਿਰ ਪਿੰਡ ਬਧੋਛੀ ਕਲਾਂ ਦਾ ਰਹਿਣ ਵਾਲਾ ਸੀ ਅਤੇ ਸਰਹਿੰਦ ਵਿੱਖੇ ਮੋਟਰ ਮਕੈਨਿਕ ਦਾ ਕੰਮ ਸਿੱਖਦਾ ਸੀ ਇਹ ਆਪਣੇ ਦੋਸਤਾਂ ਨਾਲ ਨਹਿਰ ਤੇ ਨਹਾਉਣ ਗਿਆ ਸੀ। ਜਿੱਥੇ ਵਿਕਾਸ ਨਾ ਦੇ ਦੋਸਤ ਨਾਲ ਉਸ ਦਾ ਮਾਮੂਲੀ ਝਗੜਾ ਹੋ ਗਿਆ ਜਿਸ ਤੇ ਵਿਕਾਸ ਨੇ ਉਸ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ, ਮ੍ਰਿਤਕ ਨੂੰ ਤੈਰਨਾ ਨਹੀਂ ਆਉਂਦਾ ਸੀ, ਮ੍ਰਿਤਕ ਦੀ ਲਾਸ਼ ਬਰਾਮਦ ਹੋਣ ਤੇ ਮਾਮਲਾ ਦਰਜ਼ ਕਰ ਵਿਕਾਸ ਨੂੰ ਗ੍ਰਿਫਤਾਰ  ਕਰ ਲਿਆ ਗਿਆ ਹੈ।

Category

🗞
News

Recommended