Skip to playerSkip to main contentSkip to footer
  • 6/16/2025
ਫ਼ਤਹਿਗੜ੍ਹ ਸਾਹਿਬ:- ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਵਿੱਖੇ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇਕ ਨਿਹੰਗ ਸਿੰਘ ਦਾ ਬਾਣਾ ਪਾਏ ਵਿਅਕਤੀ ਵਲੋਂ ਇਕ ਨੌਜਵਾਨ ਦੇ ਹੱਥ 'ਤੇ ਵਾਰ ਕਰਕੇ ਉਸ ਦਾ ਗੁਟ ਵੱਡ ਦਿੱਤਾ ਜਦੋਂ ਕਿ ਬਚਾਓ ਦੌਰਾਨ ਦੂਜਾ ਹੱਥ ਵੀ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ ਕਿ ਨਿਹੰਗ ਸਿੰਘ ਵਿਆਕਤੀ ਵਲੋਂ ਤਲਵਾਰ ਨਾਲ ਯੁਵਕ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਗੁੱਟ ਵੱਡ ਦਿੱਤਾ। ਉਥੇ ਹੀ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਪੀੜਤ ਦਾ ਬਿਆਨ ਦਰਜ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Category

🗞
News

Recommended