CM ਮਾਨ ਦੀ 600 ਯੂਨਿਟ ਫ੍ਰੀ ਸਕੀਮ ਨੇ ਪੰਜਾਬੀ ਬਣਾਏ ਚੋਰ! ਬਿੱਲ ਘੱਟ ਕਰਨ ਲਈ,ਕਰ ਰਹੇ ਨੇ ਇਹ ਕਾਰਾ|OneIndia Punjabi

  • 9 months ago
ਜ਼ੀਰੋ ਬਿੱਲ ਨੇ ਪੰਜਾਬੀਆਂ ਨੂੰ ਬਿਜਲੀ ਚੋਰ ਬਣਾ ਦਿੱਤਾ ਹੈ। ਦਰਅਸਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਮਹੀਨਿਆਂ ਦੀਆਂ 600 ਯੂਨਿਟਾਂ ਤੱਕ ਬਿਜਲੀ ਬਿੱਲ ਮੁਆਫ ਕੀਤਾ ਹੋਇਆ ਹੈ। ਜੇਕਰ 600 ਤੋਂ ਇੱਕ ਵੀ ਯੂਨਿਟ ਵਧ ਜਾਂਦੀ ਹੈ ਤਾਂ ਪੂਰਾ ਬਿਜਲੀ ਬਿੱਲ ਭਰਨਾ ਪੈਂਦਾ ਹੈ। ਇਸ ਕਰਕੇ ਬਿਜਲੀ ਦਾ ਬਿੱਲ 600 ਯੂਨਿਟਾਂ ਤੱਕ ਰੱਖਣ ਲਈ ਪੰਜਾਬੀਆਂ 'ਚ ਕੁੰਢੀ ਦਾ ਰੁਝਾਨ ਵੱਧ ਗਿਆ ਹੈ। ਇਹੀ ਕਾਰਨ ਹੈ ਕਿ ਪੰਜਾਬ 'ਚ ਬਿਜਲੀ ਚੋਰੀ ਹੁਣ ਸਾਲਾਨਾ 1500 ਕਰੋੜ ਤੱਕ ਪਹੁੰਚ ਗਈ ਹੈ ਜੋ ਛੇ ਵਰ੍ਹੇ ਪਹਿਲਾਂ 1200 ਕਰੋੜ ਸਾਲਾਨਾ ਸੀ। ਦੱਸਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਬਿਜਲੀ ਚੋਰੀ ਖਿਲਾਫ ਖਾਸ ਮੁਹਿੰਮ ਚਲਾਈ ਗਈ ਸੀ। ਇਸ ਦੇ ਬਾਵਜੂਦ ਬਿਜਲੀ ਚੋਰੀ ਘਟਣ ਦੀ ਬਜਾਏ ਹੁਣ ਵਧੀ ਹੈ।
.
CM Mann's 600 unit free scheme made Punjabi thieves! To reduce the bill, they are doing this.
.
.
.
#cmbhagwantmann #aapgovernment #punjabnews

Recommended