ਪੰਜਾਬ ਦੇ ਮੰਤਰੀਆਂ ਦੇ ਘਰਾਂ ਦਾ ਹੁਣ ਹੋਵੇਗਾ ਘਿਰਾਓ

  • 3 years ago
ਸਦਭਾਵਨਾ ਦਲ ਵੱਲੋਂ ਮਾਮਲਾ 328 ਪਾਵਨ ਸਰੂਪਾਂ ਦੇ ਖੁਰਦ ਬੁਰਦ ਹੋਣ ਦਾ

ਜੇ ਸ਼੍ਰੋਮਣੀ ਕਮੇਟੀ ਤੇ ਮੁਕੱਦਮਾ ਦਰਜ ਨਾ ਕੀਤਾ ਤਾਂ ਬਾਈ ਦਸੰਬਰ ਨੂੰ ਜੇਲ੍ਹ ਮੰਤਰੀ ਦੇਸਿੱਖ ਸਦਭਾਵਨਾ ਦਲ ਅਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵੱਲੋਂ ਬਟਾਲਾ ਕਲੱਬ ਵਿੱਚ ਪ੍ਰੈੱਸ ਕਾਨਫ਼ਰੰਸ ਕਰ ਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ 4 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਸਮਾਗਮ ਕਰਕੇ ਪੰਥਕ ਹੋਕਾ ਦਿੱਤਾ ਗਿਆ ਕੀ ਜੋ 328 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਖੁਰਦ ਬੁਰਦ ਕੀਤੇ ਗਏ ਤੇ ਗੁਰੂ ਸਾਹਿਬ ਦੇ ਲੱਖਾਂ ਹੀ ਅੰਗ ਸ਼੍ਰੋਮਣੀ ਕਮੇਟੀ ਦੀ ਪੜਤਾਲੀਆ ਰਿਪੋਰਟ ਅਨੁਸਾਰ ਗੁੰਮ ਹਨ ਇਸ ਲਈ ਸ਼੍ਰੋਮਣੀ ਕਮੇਟੀ ਦੇ ਦੋਸ਼ੀਆਂ ਖ਼ਿਲਾਫ਼ ਸਰਕਾਰ ਮੁਕੱਦਮਾ ਦਰਜ ਕਰਕੇ ਸਰੂਪਾਂ ਦੀ ਤੇ ਪਾਵਨ ਅੰਗਾਂ ਦੀ ਭਾਲ ਕਰੀਂ ਭਾਈ ਗੁਰਬਿੰਦਰ ਸਿੰਘ ਭਾਗੋਵਾਲ ਨੇ ਕਿਹਾ ਕਿ ਉਹ ਪੰਥਕ ਹੋਕੇ ਰਾਹੀ ਪਿਛਲੇ 4 ਨਵੰਬਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਰਾਸਤੀ ਗਲੀ ਚ ਇਕ ਥੜ੍ਹੇ ਤੇ ਮੋਰਚਾ ਲਾਈ ਬੈਠੇ ਹਨ ਉਨ੍ਹਾਂ ਕਿਹਾ ਕਿ ਇਹ ਮੋਰਚਾ ਪਹਿਲੇ ਸਿੰਘਾਂ ਵੱਲੋਂ ਲਾਏ ਮੋਰਚੇ ਦੀ ਹੀ ਤਰਜਮਾਨੀ ਕਰਦਾ ਹੈ ਸ਼੍ਰੋਮਣੀ ਕਮੇਟੀ ਦਛ ਨਰੈਣੂਆ ਨੇ ਕੁਝ ਸਿੰਘਾਂ ਨੂੰ ਨਹੀਂ ਬਲਕਿ ਸਾਰੇ ਪੰਥ ਨੂੰ ਹੀ ਕੁੱਟਿਆ ਹੈ ਉਨ੍ਹਾਂ ਕਿਹਾ ਕਿ ਹੋਣ ਤੇ ਗੁਰੂ ਸਾਹਿਬ ਖ਼ੁਦ ਹੀ ਕੀ ਕਲਾ ਵਰਤਾਉਂਦੇ ਹੇ ਵਕਤ ਹੀ ਦੱਸੇਗਾ ਸਮੁੱਚਾ ਪੰਥ ਹੁਣ ਇਕੱਠਾ ਹੋ ਕੇ ਨਰੈਣੂ ਸੋਚ ਦੇ ਰਾਜ ਦੀਆਂ ਜੜ੍ਹਾਂ ਪੁੱਟੇਗਾ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਤਾ ਸੋਚੇ ਕਿ ਕੁਝ ਸਿੰਘਾਂ ਨੂੰ ਕੁੱਟ ਕੀ ਤੁਸੀਂ ਜਿੱਤ ਗਏ ਅਜੇ ਸ਼ਹੀਦ ਭਾਈ ਲਛਮਣ ਸਿੰਘ ਦੇ ਵਾਰਿਸ ਜਿਊਂਦੇ ਹਨ ਉਨ੍ਹਾਂ ਦੱਸਿਆ ਕਿ ਪੰਥਕ ਮੋਰਚੇ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਕੋਈ ਕਾਰਵਾਈ ਸਰਕਾਰੀ ਤੰਤਰ ਨਹੀਂ ਕਰ ਰਿਹਾ ਇਸ ਲਈ ਸਰਕਾਰਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਤੇ ਦੋਸ਼ੀਆਂ ਤੇ ਪਰਚਾ ਦਰਜ ਕਰਨ ਦੀ ਯਾਦ ਦਿਵਾਉਂਦੀ ਲਈ ਮਿਤੀ 22 ਦਸੰਬਰ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਅੱਗੇ ਕੀਰਤਨ ਰਾਹੀਂ ਗੁਰਮਤਿ ਵਿਚਾਰਾਂ ਰਾਹੀਂ ਇਕ ਪੰਥਕ ਹੋਕਾ ਦਿੱਤਾ ਜਾਣਾ ਹੈ ਤਾਂ ਕਿ ਸਰਕਾਰਾ ਆਪਣਾ ਫਰਜ ਪਹਿਚਾਨਣ ਇਕ ਸਵਾਲ ਦੇ ਜਵਾਬ ਚ ਭਾਈ ਭਾਗੋਵਾਲ ਨੇ ਕਿਹਾ ਹੈ ਕਿ ਹੋਕਾ ਓਨੀ ਦੇਰ ਵੱਖ ਵੱਖ ਮੰਤਰੀ ਦੇ ਘਰ ਅੱਗੇ ਜਾਰੀ ਰਹੇਗਾ ਜਿੰਨੀ ਦੇਰ ਸਰਕਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤੇ ਗੁਰੂ ਸਾਹਿਬ ਦੇ 328 ਪਾਵਣ ਸਰੂਪਾਂ ਸਮੇਤ ਲੱਖਾਂ ਗਾਇਬ ਅੰਗ ਬਰਾਮਦ ਨਹੀਂ ਕਰਦੀ ਇਸ ਪ੍ਰੈੱਸ ਮਿਲਣੀ ਦੌਰਾਨ ਭਾਈ ਭਾਗੋਵਾਲ ਦੇ ਨਾਲ ਭਾਈ ਬਲਜੀਤ ਸਿੰਘ ਸ਼ਿਕਾਰ ਮਾਛੀਆ, ਭਾਈ ਗੁਰਪ੍ਰੀਤ ਸਿੰਘ ਉਧੋਵਾਲੀ, ਭਾਈ ਮਨਦੀਪ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਪਰਮਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ

Recommended