ਇਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦਿਤਾ ਧਰਨਾ

  • 5 years ago
ਇਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਵਲੋਂ ਉਸਾਰੀ ਕਿਰਤੀਆਂ ਦੀਆਂ ਲੰਮੇ ਸਮੇ ਤੋਂ ਲਟਕਦੀਆਂ ਆ ਰਹੀਆਂ ਮੰਗਾ ਸੰਬੰਧੀ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆ ਮੰਗਾਂ ਨੂੰ ਅਣਦੇਖੇ ਕਰਨ ਤੇ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ।- ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਿੰਦਰ ਪਾਲ ਸਿੰਘ ਸਕੱਤਰ ਇਫਟੂ ਨੇ ਸਾਥੀਆ ਨਾਲ ਦੱਸਿਆ ਕਿ ਉਸਾਰੀ ਦੇ ਕੰਮ ਵਿੱਚ ਲੱਗੇ ਕਿਰਤੀਆਂ ਵਲੋ ਲੰਮੇ ਸਮੇਂ ਦੇ ਸਘੰਰਸ ਤੋਂ ਬਾਅਦ ਉਸਾਰੀ ਬੋਰਡ ਬਣਾਇਆ ਗਿਆ ਸੀ ਜਿਸ ਰਾਹੀ ਕੀਰਤੀਆ ਨੂੰ ਵੱਖ-ਵੱਖ ਸਕੀਮਾਂ ਤਹਿਤ ਆਰਥਿਕ ਸਹਾਇਤਾ ਮਿਲਦੀ ਰਹੀ ਹੈ ।ਉਨਾ ਕਿਹਾ ਕਿ ਪਿਛਲੇ 2 ਸਾਲ ਤੋਂ ਇਕ ਵੀ ਪੈਸਾ ਸਕੀਮ ਦਾ ਪੰਜਾਬ ਦੀ ਸਬ ਡਵੀਜ਼ਨਾ ਵਲੋਂ ਨਹੀ ਪਾਏ ਗਏ ਹਨ।ਜਿਸ ਕਾਰਨ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੇ ਆਰੋਪ ਲਗਾਇਆ ਕਿ ਮਜ਼ਦੂਰਾਂ ਨੂੰ ਜਾਣ ਬੁੱਝ ਕੇ ਕਰੋੜਾ ਰੁਪਏ ਦੇ ਲਾਭਾ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਜਿਲਾ ਕਿਰਤ ਵਿਭਾਗ ਵਿੱਚ ਕੋਈ ਵੀ ਪੱਕਾ ਲੇਬਰ ਇਨਫੋਰਸਮੈਟ ਅਫਸਰ ਪੱਕੇ ਤੌਰ ਤੇ ਨਿਯੁਕਤ ਕੀਤਾ ਜਾਵੇ। ਉਨਾ ਚੇਤਾਵਨੀ ਦਿਤੀ ਕੀ ਜੇਕਰ ਸਾਡੀਆਂ ਮੰਗਾਂ ਨੂੰ ਜਲਦੀ ਨਾ ਮੰਨਿਆ ਗਿਆ ਤਾ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ।

Recommended