ਗਰੀਬਾਂ 'ਤੇ ਟੁੱਟਿਆ ਮੀਂਹ ਦਾ ਕਹਿਰ, ਡਿੱਗ ਗਈ ਘਰ ਦੀ ਛੱਤ, ਨਾ ਲਈ ਕਿਸੇ ਨੇ ਸਾਰ |OneIndia Punjabi

  • 10 months ago
ਪੰਜਾਬ ਵਿੱਚ ਪੈ ਰਹੀ ਪਿਛਲੇ ਦਿਨਾਂ ਤੋਂ ਮੂਸਾਦਾਰ ਬਾਰਿਸ਼ ਦੇ ਕਾਰਨ ਸਤਲੁਜ ਅਤੇ ਰਾਵੀ ਦੇ 'ਚ ਪਾਣੀ ਦਾ ਪੱਧਰ ਵੱਧ ਗਿਆ ਸੀ, ਜਿਸ ਨਾਲ ਨਾਲ ਨੇੜਲੇ ਪਿੰਡ ਪ੍ਰਭਾਵਿਤ ਹੋਏ ਸੀ | ਉਥੇ ਹੀ ਅੰਮ੍ਰਿਤਸਰ ਦੇ ਨਜ਼ਦੀਕ ਭਿੰਡਰ ਪਿੰਡ ਦੇ ਵੀ ਹਾਲਾਤ ਖਰਾਬ ਹੋ ਗਏ ਹਨ । ਲਗਾਤਾਰ ਪੈ ਰਹੀ ਬਾਰਿਸ਼ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਟੁੱਟ ਚੁੱਕੀਆਂ ਹਨ ਤੇ ਲੋਕ ਘਰਾਂ ਦੇ ਬਾਹਰ ਸੌਣ ਲਈ ਮਜਬੂਰ ਹਨ। ਇਸਦੇ ਨਾਲ ਹੀ ਕਈ ਘਰਾਂ 'ਚ ਤਰੇੜਾਂ ਆ ਗਈਆਂ ਹਨ, ਲੋਕਾਂ ਦਾ ਬੇਹੱਦ ਨੁਕਸਾਨ ਹੋਇਆ ਹੈ | ਉਹਨਾਂ ਵਲੋਂ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਮੀਂਹ ਨਾਲ ਨੁਕਸਾਨੇ ਘਰਾਂ ਲਈ ਉਹਨਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ |
.
The fury of the rain fell on the poor, the roof of the house fell, no one took care of it.
.
.
.
#flashflood #punjabnews #heavyrain
~PR.182~

Recommended