ਤਰਨਤਾਰਨ 'ਚ ਪਾਣੀ ਨੇ ਮਚਾਈ ਤਬਾਹੀ, ਕਿਸਾਨਾਂ ਦੀਆਂ ਡੁਬੀਆਂ ਫ਼ਸਲਾਂ, ਪਿੰਡ ਹੋਏ ਜਲਥੱਲ |OneIndia Punjabi

  • 10 months ago
ਹੜ੍ਹਾਂ ਅਤੇ ਮੀਂਹ ਦੇ ਦਰਮਿਆਨ ਮੌਸਮ ਵਿਭਾਗ ਨੇ ਪੰਜਾਬ 'ਚ 22 ਜੁਲਾਈ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕਈ ਹਿੱਸਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਪਹਾੜਾਂ ਤੋਂ ਆਉਣ ਵਾਲੇ ਪਾਣੀ ਨੂੰ ਰੋਕਣ ਲਈ ਡੈਮ ਨਾਕਾਫ਼ੀ ਸਾਬਤ ਹੋ ਰਹੇ ਹਨ। ਬਿਆਸ ਦਰਿਆ 'ਤੇ ਪੌਂਗ ਡੈਮ ਤੋਂ ਛੱਡੇ ਗਏ ਪਾਣੀ ਨੇ ਹੁਣ ਨੀਵੇਂ ਇਲਾਕਿਆਂ ਨੂੰ ਡੋਬਣਾ ਸ਼ੁਰੂ ਕਰ ਦਿੱਤਾ ਹੈ। ਬਿਆਸ ਦੇ ਪਾਣੀ ਨੇ ਤਰਨਤਾਰਨ ਇਲਾਕੇ 'ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਤਰਨਤਾਰਨ ਦੇ ਪਿੰਡ ਮੁੰਡਾ 'ਚ ਬਿਆਸ ਦਰਿਆ ਦੇ ਵਹਾਅ ਨੂੰ ਰੋਕਣ ਲਈ ਬਣਾਏ ਗਏ ਧੁੱਸੀ ਬੰਨ੍ਹ 'ਚ ਦਰਾੜ ਪੈ ਗਈ ਹੈ। ਇਸ ਕਾਰਨ ਇਸ ਇਲਾਕੇ ਦੇ ਕਰੀਬ ਅੱਠ ਤੋਂ ਦਸ ਪਿੰਡਾਂ ਵੱਲ ਪਾਣੀ ਮੁੜ ਗਿਆ ਹੈ।
.
Water has created havoc in Tarn Taran, submerged crops of farmers, flooded villages.
.
.
.
#flashflood #punjabnews #heavyrain

Recommended