ਕੁਦਰਤ ਦਾ ਕਹਿਰ ! ਨਦੀਆਂ ਦੇ ਟੁੱਟੇ ਬੰਨ, ਲੋਕ ਘਰ ਛੱਡਣ ਨੂੰ ਹੋਏ ਮਜਬੂਰ | Punjab News |OneIndia Punjabi

  • 10 months ago
ਪੰਜਾਬ ’ਚ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਬੀਤੇ ਦਿਨ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ ਹੈ। ਪਟਿਆਲਾ ਦੀਆਂ ਸੜਕਾਂ 'ਤੇ ਪਾਣੀ ਖੜਾ ਹੈ, ਜਿਸ ਨਾਲ ਲੋਕ ਬਹੁਤ ਪਰੇਸ਼ਾਨ ਹਨ | ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੜਕਾਂ ਨੇ ਨਦੀਆਂ ਦਾ ਰੂਪ ਧਾਰਨ ਕੀਤਾ ਹੋਇਆ ਹੈ | ਦੂਜੇ ਪਾਸੇ ਰੋਪੜ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ | ਜਿੱਥੇ ਪਿੰਡ ਚੌਂਤਾ ਭੈਣੀ 'ਚ ਨਦੀ ਦਾ ਬੰਨ ਟੁੱਟ ਗਿਆ ਤੇ ਪਾਣੀ ਹੁਣ ਪਿੰਡ 'ਚ ਆਉਣਾ ਸ਼ੁਰੂ ਹੋ ਗਿਆ ਹੈ | ਕੁਦਰਤ ਦਾ ਕਹਿਰ ਲਗਾਤਾਰ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ | ਕਈ ਪਿੰਡ ਖਾਲੀ ਕਰਵਾਉਣੇ ਪੈ ਗਏ ਹਨ |
.
Fury of nature! people were forced to leave their homes.
.
.
.
#flashflood #heavyrain #punjabnews
~PR.182~

Recommended