Restaurant ‘ਚ ਮੀਟ‘ਚੋਂ ਨਿਕਲਿਆ ਤੈਰਦਾ ਚੂਹਾ,ਜਲੰਧਰ ‘ਚ ਵੀ ਕੁਲਚੇ ਛੌਲਿਆਂ ‘ਚੋਂ ਨਿਕਲਿਆ ਕਾਕਰੋਚ|OneIndia Punjabi
  • 10 months ago
ਜੇਕਰ ਤੁਸੀਂ ਕਿਸੇ ਢਾਬੇ ਜਾਂ ਹੋਟਲ ਵਿਚ ਰੋਟੀ ਖਾਣ ਜਾ ਰਹੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਮਾਮਲਾ ਤੁਹਾਡੀ ਸਿਹਤ ਨਾਲ ਜੁੜਿਆ ਹੈ। ਲੁਧਿਆਣਾ ਦੇ ਜਗਰਾਉਂ ਨੇੜੇ ਇਕ ਮਸ਼ਹੂਰ ਰੈਸਟੋਰੈਂਟ ਪ੍ਰਕਾਸ਼ ਢਾਬੇ ਵਿਚ ਗਾਹਕਾਂ ਨੂੰ ਪਰੋਸੇ ਗਏ ਚਿਕਨ ਵਿਚ ਚੂਹਾ ਮਿਲਿਆ ਹੈ। ਇਹ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਚੀਨ ਦੀ ਨਹੀਂ, ਬਲਕਿ ਲੁਧਿਆਣਾ ਦੇ ਪ੍ਰਕਾਸ਼ ਢਾਬੇ ਦੀ ਹੈ, ਜਿੱਥੇ ਚਿਕਨ ਖਾ ਰਹੇ ਵਿਅਕਤੀ ਉਸ ਵੇਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਦੇ ਮੂੰਹ 'ਚੋਂ ਬੁਰਕੀਆਂ ਬਾਹਰ ਨਿਕਲ ਆਈਆਂ, ਜਦੋਂ ਚਿਕਨ ਵਿੱਚ ਚੂਹਾ ਮਿਲਿਆ। ਇਸ ਦੌਰਾਨ ਲੋਕ ਉੱਚੀ ਉੱਚੀ ਰੌਲਾ ਪਾਉਂਦੇ ਕਹਿ ਰਹੇ ਸਨ ਕਿ ਇਥੇ ਰੋਟੀ ਖਾਣ ਆਏ ਸਨ , ਆਪਣੀ ਮੌਤ ਨੂੰ ਸੱਦਾ ਨਹੀਂ ਦੇਣ ਆਏ।
.
A swimming rat came out of the meat in the restaurant.
.
.
.
#Roastedratfoundinchicken #ludhiananews #punjabnews
Recommended