ਨਹੀਂ ਰਹੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਨਿਭਾਈਆਂ ਸਨ ਸਿਆਸਤ 'ਚ ਅਹਿਮ ਭੂਮਿਕਾਵਾਂ |OneIndia Punjabi

  • 11 months ago
ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦਾ ਅੱਜ ਦਿਹਾਂਤ ਹੋ ਗਿਆ ਹੈ। ਬੀਰਦਵਿੰਦਰ 74 ਵਰ੍ਹਿਆਂ ਦੇ ਸਨ। ਦੱਸ ਦਈਏ ਬੀਰ ਦਵਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਪੀ. ਜੀ. ਆਈ ਵਿਖੇ ਜ਼ੇਰੇ ਇਲਾਜ ਸਨ। ਡਾਕਟਰਾਂ ਅਨੁਸਾਰ ਅੱਜ ਸਵੇਰੇ 11 ਵਜੇ ਉਨ੍ਹਾਂ ਅੰਤਿਮ ਸਾਹ ਲਿਆ। ਬੀਰ ਦਵਿੰਦਰ ਸਿੰਘ ਦੇ ਫੂਡ ਪਾਈਪ 'ਚ ਕੈਂਸਰ ਡਿਟੈਕਟ ਹੋਇਆ ਸੀ, 16 ਜੂਨ ਨੂੰ ਉਨ੍ਹਾਂ ਦੀ ਸਿਹਤ 'ਚ ਕਾਫੀ ਕਮਜ਼ੋਰੀ ਆ ਗਈ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦਾਖਿਲ ਕਰਵਾਉਣਾ ਪਿਆ | PGI 'ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ | ਜਾਣਕਾਰੀ ਅਨੁਸਾਰ ਬੀਰ ਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਟਿਆਲਾ ਵਿਖੇ ਹੋਵੇਗਾ।
.
Former Deputy Speaker Birdwinder Singh, who played important roles in the politics of Punjab, is no more.
.
.
.
#BirDevinderSingh #BirdavindersinghDies #EXDeputySpeaker

Recommended