ਕੈਨੇਡਾ ਵਿਚ ਵੱਧ ਰਹੀਆਂ ਹਨ ਖਾਲਿਸਾਨੀ ਤਾਕਤਾਂ | OneIndia Punjabi

  • 2 years ago
ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੈਨੇਡਾ ’ਚ ਸਰਗਰਮ ਖਾਲਿਸਤਾਨੀ ਤਾਕਤਾਂ ਦੇ ਮੁੱਦੇ 'ਤੇ ਟਿੱਪਣੀ ਕੀਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਲੋਕਤੰਤਰਿਕ ਸਮਾਜ ਵਿੱਚ ਮਿਲੀਆਂ ਆਜ਼ਾਦੀਆਂ ਦੀ ਉਨ੍ਹਾਂ ਤਾਕਤਾਂ ਨੂੰ ਦੁਰਵਰਤੋਂ ਨਾ ਕਰਨ ਦਿੱਤੀ ਜਾਵੇ, ਜੋ ਅਸਲ ਵਿਚ ਹਿੰਸਾ ਤੇ ਕੱਟੜਵਾਦ ਦੀ ਹਾਮੀ ਭਰਦੀਆਂ ਹਨ। ਜੈਸ਼ੰਕਰ ਨੇ ਇਹ ਟਿੱਪਣੀਆਂ ਆਪਣੀ ਆਸਟਰੇਲਿਆ ਫੇਰੀ ਦੌਰਾਨ ਆਸਟਰੇਲਿਆ ਦੇ ਵਿਦੇਸ਼ ਮੰਤਰੀ ਪੈਨੀ ਵੌਂਗ ਨਾਲ ਇਕ ਸਾਂਝੀ ਮੀਡੀਆ ਕਾਨਫਰੰਸ ਦੌਰਾਨ ਕੀਤੀਆਂ।

Recommended