ਭਿੱਖੀਵਿੰਡ ਦੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਦੇ ਪੋਤਰੇ ਮਨਦੀਪ ਸਿੰਘ ਦੇ ਘਰ ਤੇ ਫਾਇਰਿੰਗ-

  • 5 years ago
ਜ਼ਿਲ੍ਹਾ ਤਰਨਤਾਰਨ ਅਧੀਨ ਆਉਦੇ ਪਿੰਡ ਭਿੱਖੀਵਿੰਡ ਵਿਖੇ ਬੀਤੀ ਰਾਤ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਵੱਸਣ ਸਿੰਘ ਦੇ ਪੋਤਰੇ ਮਨਦੀਪ ਸਿੰਘ ਦੇ ਘਰ ਤੇ ਕੁਝ ਹਥਿਆਰ ਬੰਧ ਲੋਕਾਂ ਵੱਲੋਂ ਅੰਨੇਵਾਹ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ । ਜਿਸਦੇ ਅਧਾਰ ਤੇ ਕਾਰਵਾਈ ਕਰਦਿਆ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋ ਮਾਮਲਾ ਦਰਜ ਕੀਤਾ ਗਿਆ ਹੈ ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਕਾਂਗਰਸੀ ਆਗੂ ਮਨਦੀਪ ਸਿੰਘ ਦੇ ਪਿਤਾ ਜਸਵੰਤ ਸਿੰਘ ਪੁੱਤਰ ਵੱਸਣ ਸਿੰਘ ਕੋਮ ਜੱਟ ਵਾਸੀ ਭਿੱਖੀਵਿੰਡ ( ਬਹਿਕਾ ) ਨੇ ਦੱਸਿਆ ਕਿ ਮੈ ਭਿੱਖੀਵਿੰਡ ਦਾ ਰਹਿਣ ਵਾਲਾ ਹਾ ਅਤੇ ਖੇਤੀਬਾੜੀ ਦਾ ਕੰਮ ਕਰਦਾ ਹਾ । ਮੇਰੇ ਪਿਤਾ ਜੀ ਪਿੰਡ ਦੀ ਪੰਚਾਇਤ ਦੇ ਸਰਪੰਚ ਰਹੇ ਹਨ ਅਤੇ ਹੁਣ ਮੇਰਾ ਲੜਕਾ ਮਨਦੀਪ ਸਿੰਘ ਵੀ ਉਹਨਾ ਤੋ ਬਾਅਦ ਪਿੰਡ ਦੀ ਨਮਾਇੰਦਗੀ ਕਰਦਾ ਹੈ । ਜੋ ਕਿ ਹੁਣ ਪਿੰਡ ਦੀ ਪੰਚਾਇਤ ਦਾ ਮੋਜੂਦਾ ਮੈਬਰ ਪੰਚਾਇਤ ਹੈ । ਸਾਡੇ ਪਿੰਡ ਵਿੱਚ ਪੰਚਾਇਤੀ ਇਲੈਕਸ਼ਨ ਦੋਰਾਨ ਦੋ ਧੜੇ ਬਣ ਗਏ ਸ । ਜਸਵੰਤ ਸਿੰਘ ਨੇ ਕਿਹਾ ਕਿ ਮੇਰੀ ਨੂੰਹ ਰਣਜੀਤ ਕੌਰ ਜਿਸਦਾ ਐਕਸੀਡੈਂਟ ਹੋਣ ਕਰਕੇ ਅੰਮ੍ਰਿਤਸਰ ਹਸਪਤਾਲ ਦਾਖਲ ਸੀ । ਜਿਸਦੇ ਕੋਲ ਮੇਰਾ ਲੜਕਾ ਮਨਦੀਪ ਸਿੰਘ ਗਿਆ ਹੋਇਆ ਸੀ । ਮੇਰੀ ਪਤਨੀ ਅਤੇ ਛੋਟੇ ਬੱਚੇ ਘਰ ਵਿੱਚ ਰੋਟੀ ਪਾਣੀ ਖਾ ਕੇ ਚੁਬਾਰੇ ਉਪਰ ਕਮਰਿਆ ਵਿੱਚ ਸੁੱਤੇ ਪਏ ਸੀ । ਕਿ ਵਕਤ ਰਾਤ ਦੇ 1 ਵਜਕੇ 45 ਮਿੰਟ ਹੋਵੇਗਾ ਕਿ ਗੱਡੀ ਜੋ ਸਾਡੀਆ ਬਹਿਕਾ ਵਾਲੀ ਲਿੰਕ ਰੋੜ ਤੇ ਸਾਡੀ ਕੋਠੀ ਦੇ ਸਾਹਮਣੇ ਰੁੱਕੀ ਤਾ ਗੱਡੀ ਵਿੱਚ ਸਵਾਰ ਵਿਅਕਤੀਆਂ ਨੇ ਪਹਿਲਾ ਛੋਟੇ ਹਥਿਆਰ ਨਾਲ ਫਾਇਰ ਕੀਤੇ । ਤਾ ਮੈ ਉਠ ਪਿਆ ਤੇ ਬਾਰੀ ਖੋਲ ਕੇ ਕਮਰੇ ਦੀ ਲਾਈਟ ਜਗਾਈ ਤਾ ਵੇਖਿਆ ਤਾ ਮੇਰੇ ਵੱਲ ਵੇਖ ਕੇ ਸ਼ੜਕ ਤੇ ਚਾਰ ਵਿਅਕਤੀ ਗੱਡੀ ਵਿੱਚੋ ਬਾਹਰ ਨਿਕਲ ਕਿ ਮੈਨੂੰ ਉੱਚੀ ਉੱਚੀ ਗਾਲਾ ਕੱਡਣ ਲੱਗ ਪਏ । ਕਿ ਜੇ ਤੁਹਾਡੇ ਵਿੱਚ ਹਿੰਮਤ ਹੈ ਤਾ ਆਪਣੇ ਮੁੰਡੇ ਨੂੰ ਹੇਠਾ ਭੇਜ ਸਾਡੇ ਨਾਲ ਵੇਖ ਲਵੇ ਤਾ ਇਹਨੇ ਨੂੰ ਮੈ ਬਾਰੀ ਬੰਦ ਕਰ ਲਈ । ਤਾ ਇਹਨਾ ਵਿਅਕਤੀਆ ਨੇ ਆਪਣੇ ਆਪਣੇ ਹਥਿਆਰਾ ਨਾਲ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਫਾਇਰ ਮੇਰੇ ਵੱਲ ਨੂੰ ਬਾਰੀ ਵਿੱਚ ਮਾਰੇ । ਜੋ 5 ਫਾਇਰ ਬਾਰੀ ਵਿੱਚ ਅਤੇ ਕੰਧ ਵਿੱਚ ਲੱਗੇ ।ਵਜਾ ਰੰਜਿਸ਼ ਇਹ ਹੈ ਕਿ ਪੰਚਾਇਤੀ ਚੋਣਾ ਵਿੱਚ ਇਹਨਾ ਦੇ ਧੜੇ ਦੀ ਹਾਰ ਹੋਈ ਸੀ । ਇਸ ਹਾਰ ਦਾ ਬਦਲਾ ਲੈਣ ਵਾਸਤੇ ਉਕਤ ਵਿਅਕਤੀਆ ਨੇ ਇੱਕ ਸਲਾਹ ਹੋ ਕੇ ਸਾਡੇ ਘਰ ਵੱਲ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਹਮਲਾ ਕੀਤਾ ਹੈ । ਭਿੱਖੀਵਿੰਡ ਦੀ ਪੁਲਿਸ ਨੇ ਜਸਵੰਤ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਚ ਗੁਰਲਾਲ ਸਿੰਘ ਪੁੱਤਰ ਇੰਦਰਪ੍ਰੀਤ ਸਿੰਘ ਉਰਫ ਈਟੂ ਵਾਸੀ ਭਿੱਖੀਵਿੰਡ, ਜਰਨੈਲ਼ ਸਿੰਘ ਪੁੱਤਰ ਪ੍ਰਤਾਪ ਸਿੰਘ ਉਰਫ ਫੋਜੀ, ਹਰਪਾਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀਅਨ ਵਾੜਾ ਭਿੱਖੀਵਿੰਡ ਅਤੇ ਅਣਪਛਾਤੇ ਦੋ ਤਿੰਨ ਵਿਅਕਤਅਿਾ ਖਿਲਾਫ ਧਾਰਾ 307, 506, 148, 149 ਆਈ.ਪੀ.ਸੀ ਅਤੇ 25-27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
1. ਬਾਈਟ---ਜਸਵੰਤ ਸਿੰਘ ਪੁੱਤਰ ਵੱਸਣ ਸਿੰਘ

Recommended