ਹੜ੍ਹ ਦੇ ਚਲਦੇ ਫਾਜਿਲਕਾ ਦੇ ਪਿੰਡ ਢੰਡੀ ਕਦੀਮ ਵਿੱਚ 17 ਸਾਲ ਦੇ ਨੌਂਜਵਾਨ ਦੀ ਡੁੱਬਣ ਨਾਲ ਹੋਈ ਮੌਤ ।
  • 5 years ago
ਹੜ੍ਹ ਨੇ ਜਿੱਥੇ ਪੂਰੇ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਹੈ ਉਥੇ ਹੀ ਜਿਲਾ ਫਾਜਿਲਕਾ ਦੇ ਪਿੰਡ ਢੰਡੀ ਕਦੀਮ ਵਿੱਚ ਹੜ੍ਹ ਦੇ ਆਏ ਪਾਣੀ ਵਿੱਚ ਡੁੱਬਣ ਨਾਲ ਇੱਕ 17 ਸਾਲ ਦੇ ਨੌਂਜਵਾਨ ਜਗਜੀਤ ਸਿੰਘ ਦੀ ਮੌਤ ਹੋ ਗਈ ਹੈ ਇਹ ਨੌਂਜਵਾਨ ਬੀਤੇ ਕੱਲ ਦੁਪਹਿਰ ਤੋਂ ਆਪਣੇ ਖੇਤ ਵਿੱਚੋ ਪਸ਼ੁਆਂ ਲਈ ਚਾਰਾ ਲੈਣ ਗਿਆ ਸੀ ਪਰ ਹੜ੍ਹ ਦੇ ਪਾਣੀ ਵਿੱਚ ਪੈਰ ਫਿਸਲ ਜਾਣ ਨਾਲ ਹੜ੍ਹ ਵਿੱਚ ਰੁੜ ਗਿਆ ਜਿਸਦੀ ਲਾਸ਼ ਅੱਜ ਭਾਰਤ - ਪਾਕ ਸਰਹਦ ਉੱਤੇ ਲੱਗੀ ਫੈਂਸਿੰਗ ਦੀਆਂ ਤਾਰਾਂ ਦੇ ਵਿੱਚ ਫਸੀ ਹੋਈ ਮਿਲੀ ਜਿਸ ਨੂੰ ਬੀ ਏਸ ਏਫ ਦੀ ਸਹਾਇਤਾ ਨਾਲ ਪੁਲਿਸ ਨੂੰ ਸਪੁਰਦ ਕੀਤਾ ਗਿਆ ਪੁਲਿਸ ਨੇ ਨੌਂਜਵਾਨ ਦਾ ਫਾਜਿਲਕਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਕੇ ਪਰਿਵਾਰਿਕ ਮੇਮ੍ਬਰਾਂ ਨੂੰ ਲਾਸ ਸੌਂਪ ਦਿੱਤੀ ਹੈ ਉਥੇ ਹੀ ਪਰਿਵਾਰਿਕ ਮੇਂਬਰਾਂ ਨੇ ਗਰੀਬੀ ਦੇ ਚਲਦੇਆ ਸਰਕਾਰ ਤੋਂ ਉਚਿਤ ਮੁਆਵਜੇ ਦੀ ਮੰਗ ਕੀਤੀ ਹੈ ।
Recommended