ਜਸਪਾਲ ਸਿੰਘ ਅਟਵਾਲ ਨੇ ਕਿਸੇ ਵੇਲੇ ਪੰਥਕ ਅਸਰ ਹੇਠ ਉਜਲ ਦੁਸਾਂਝ ਤੇ ਮਲਕੀਅਤ ਸਿੰਘ ਸਿੱਧੂ ਉਪਰ ਹਮਲਿਆਂ ਵਿਚ ਸ਼ਮੂਲੀਅਤ ਕਰ ਲਈ ਹੋਣੀ ਹੈ ਪਰ ਹੁਣ ਅੱਜ ਉਹ ਕੀਹਦੇ ਅਸਰ ਹੇਠ ਹੈ
  • 6 years ago
ਟਰੂਡੋ ਨੂੰ ਕੱਟੜ ਖਾੜਕੂ ਦਾ ਸਮਰਥਕ ਗਰਦਾਨਣਦੀ ਚੱਲ ਰਹੀ ਮੁਹਿੰਮ ਠੁੱਸ ਹੋ ਗਈ ਹੈ ਤੇ ਹੁਣਭਾਰਤੀ ਨਿਜਾਮ ਕਟਹਿਰੇ ਵਿਚ ਹੈ। ਜਿਸ ਸ.ਜਸਪਾਲ ਸਿੰਘ ਅਟਵਾਲ ਦੇ ਖਾਲਿਸਤਾਨੀ ਪਿਛੋਕੜ ਕਰਕੇ ਟਰੂਡੋ ਦੀ ਫੇਰੀ ਮੌਕੇ ਹੋ-ਹੱਲਾ ਮਚਾਇਆ ਗਿਆ ਹੈ ਉਹਦੇ ਬਾਰੇ ਤਾਂ ਹੁਣ ਪਤਾ ਲੱਗ ਰਿਹਾ ਹੈ ਕਿ ਉਹ ਤਾਂ ਭਾਰਤ ਸਰਕਾਰ ਦੇ ਬਹੁਤ ਨੇੜੇ ਹੈ ਤੇ ਹਰ ਮੌਕੇ ਕੈਨੇਡਾ ਵਿਚ ਭਾਰਤੀ ਨਿਜਾਮ ਦੀਆਂ ਸਰਗਰਮੀਆਂ ਦਾ ਹਿੱਸਾ ਬਣਿਆ ਰਹਿੰਦਾ ਹੈ।ਅਸਲ ਵਿਚ ਉਹਨੂੰ ਪਹਿਲਾਂ ਵੀਜਾ ਦਿਤਾ ਗਿਆ ਤਾਂਕਿ ਇਥੇ ਟਰੂਡੋ ਦੀ ਫੇਰੀ ਮੌਕੇ ਉਹਦੀ ਹਾਜਰੀ ਦਿਖਾਕੇ ਪਰੇਸ਼ਾਨੀ ਖੜ੍ਹੀ ਕਰ ਦਿਤੀ ਜਾਵੇ।ਇੰਜ ਇਹ ਸਾਰਾ ਗੋਰਖਧੰਦਾ ਭਾਰਤੀ ਹਕੂਮਤ ਦਾ ਹੀ ਸਿਰਜਿਆ ਹੋਇਆ ਸਾਬਿਤ ਹੋ ਰਿਹਾ ਹੈ।ਅਸਲ ਵਿਚ ਇਹ ਸਾਜਿਸ਼ ਟਰੂਡੋ ਨੂੰ 'ਖਤਰਨਾਕ ਖਾੜਕੂਆਂ ਤੇ ਖਾਲਿਸਤਾਨੀ ਲਹਿਰ ਦਾ ਮੋਢੀ" ਗਰਦਾਨਣ ਲਈ ਖੇਡੀ ਗਈ ਹੈ।ਸ.ਜਸਪਾਲ ਸਿੰਘ ਅਟਵਾਲ ਨੇ ਕਿਸੇ ਵੇਲੇ ਪੰਥਕ ਅਸਰ ਹੇਠ ਉਜਲ ਦੁਸਾਂਝ ਤੇ ਮਲਕੀਅਤ ਸਿੰਘ ਸਿੱਧੂ ਉਪਰ ਹਮਲਿਆਂ ਵਿਚ ਸ਼ਮੂਲੀਅਤ ਕਰ ਲਈ ਹੋਣੀ ਹੈ ਪਰ ਹੁਣ ਅੱਜ ਉਹ ਕੀਹਦੇ ਅਸਰ ਹੇਠ ਹੈ,ਇਹ ਗੱਲ ਸਭ ਤੋਂ ਵੱਧ ਮਾਇਨੇ ਰੱਖਦੀ ਹੈ
Recommended