Police In Jaipur Gurudwara Sahib

  • 8 years ago
ਜੈਪੁਰ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੀ ਭੰਨਤੋੜ ਤੇ ਸਿੱਖਾਂ ਦੀ ਮਾਰਕੁੱਟ
ਜੈਪੁਰ : ਪਿੰਡ ਝਲਾਨਾ ਡੰਗੂਰੀ ਤੋਂ ਗੁਰਦਵਾਰਾ ਸਾਹਿਬ ਦੇ ਰਾਗੀ ਭਾਈ ਜਤਿੰਦਰ ਸਿੰਘ ਨਿਮਾਣਾ ਨੇ ਪੰਥਕ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੜਕ ਚੌੜੀ ਕਰਨ ਦਾ ਕੰਮ ਚੱਲ ਰਿਹਾ ਜਿਸ ਕਾਰਨ ਜੋ ਉਥੇ ਸ਼ਿਕਲੀਗਰ ਸਿੱਖ ਰਹਿੰਦੇ ਉਹਨਾਂ ਦੇ ਘਰ ਤੋੜ ਦਿੱਤੇ ਗਏ ।
ਉਹਨਾਂ ਦੱਸਿਆ ਕਿ ਜਦੋ ਸਾਰੇ ਸਿੱਖ ਸ਼ਾਂਤਮਈ ਖੜੇ ਹੋ ਕੇ ਦੇਖ ਰਹੇ ਸੀ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਵਿੱਚ ਜੁਤੀਆ ਸਮੇਤ ਦਾਖਲ ਹੋ ਕੇ ਭੰਨਤੋੜ ਕੀਤੀ। ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਤੇ ਉਸ ਦੇ ਬੇਟੇ ਨੂੰ ਵੀ ਬਹੁਤ ਮਾਰਿਆ ਕੁਟਿਆ ਗਿਆ। ਉਹਨਾਂ ਨੇ ਦੱਸਿਆ ਕਿ 25 ਦੇ ਕਰੀਬ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜੋ ਹੁਣ ਜਮਾਨਤ ਤੇ ਛੱਡੇ ਗਏ ਹਨ । ਭਾਈ ਨਿਮਾਣਾ ਨੇ ਦੱਸਿਆ ਕਿ 500 ਸ਼ਿਕਲੀਗਰ ਸਿੱਖ ਪਰਿਵਾਰ ਉਥੇ ਰਹਿੰਦੇ ਹਨ ਤੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਜੋ ਹੋਰ ਸਿੱਖ ਜੋ ਜਾਤ-ਪਾਤ ਦਾ ਫਰਕ ਸਮਝਦੇ ਹੋਏ ਆਪਣੇ ਆਪ ਨੂੰ ਉਚੀ ਜਾਤੀ ਦੇ ਸਮਝਦੇ ਹਨ ਉਹਨਾਂ ਵੀ ਸਾਡੀ ਕੋਈ ਮਦਦ ਨਹੀਂ ਕੀਤੀ । ਜਦੋਂ ਕਿਸੇ ਵੀ ਧਰਮ ਨਾਲ ਕੋਈ ਧੱਕਾ ਹੁੰਦਾ ਤਾਂ ਉਹਨਾ ਦੇ ਆਗੂ ਉਸ ਤੇ ਤਤਕਾਲ ਕਰਵਾਈ ਕਰਦੇ ਹਨ ਤੇ ਸਹਾਇਤਾ ਲਈ ਪਹੁੰਚੇ ਜਾਂਦੇ ਹਨ । ਪਰ ਅਫਸੋਸ ਅੱਜ ਜੇਹੜੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ ਹਨ ਤੇ ਜਿਹੜੇ ਤੱਖਤ ਸਹਿਬਾਨ ਦੇ ਜਥੇਦਾਰ ਉਹਨਾਂ ਨੂੰ ਇਕ ਸਿੱਖ ਨਾਲੋਂ ਗੋਲਕਾਂ ਦਾ ਜਿਆਦਾ ਫਿਕਰ ਏ। ਕੀ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਕੋਈ ਜਥੇਬੰਦੀ ਇਹਨਾਂ ਸਿੱਖਾਂ ਦੀ ਸਾਰ ਲਵੇਗੀ??? ਜਿਆਦਾ ਜਾਣਕਾਰੀ ਲਈ ਸੰਪਰਕ ਕਰੋ ਜੈਪੁਰ ਦੇ ਭਾਈ ਜਤਿੰਦਰ ਸਿੰਘ ਨਿਮਾਣਾ ਰਾਗੀ 7737177726 ਸ. ਵੀਦੀ ਸਿੰਘ ਪ੍ਰਧਾਨ 9694027311 ਸ. ਅੰਮ੍ਰਿਤਪਾਲ ਸਿੰਘ ਜਨਰਲ ਸਕੱਤਰ 9887296454

Recommended