Skip to playerSkip to main contentSkip to footer
  • 1/23/2025
ਪਠਾਨਕੋਟ: ਗਣਤੰਤਰ ਦਿਹਾੜੇ ਦੇ ਚੱਲਦੇ ਜਿਥੇ ਇਕ ਪਾਸੇ ਪੰਜਾਬ ਪੁਲਿਸ ਵਲੋਂ ਪਰੇਡ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਦੂਜੇ ਪਾਸੇ ਇਸ ਇਤਿਹਾਸਿਕ ਦਿਨ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਉਸ ਦੇ ਲਈ ਜਿਲੇ ਦੀਆਂ ਵੱਖੋ ਵੱਖ ਥਾਵਾਂ ਤੇ ਸਰਚ ਓਪਰੇਸ਼ਨ ਵੀ ਚਲਾਏ ਜਾ ਰਹੇ ਹਨ ਅਤੇ ਪਠਾਨਕੋਟ ਸਰਹੱਦੀ ਜਿਲਾ ਹੋਣ ਦੀ ਵਜ੍ਹਾ ਦੇ ਨਾਲ ਅੱਜ ਏ.ਡੀ.ਜੀ.ਪੀ, ਐਮ.ਐਫ ਫ਼ਾਰੁਖੀ ਵਲੋਂ ਅੱਜ ਪਠਾਨਕੋਟ ਜਿਲੇ ਦਾ ਦੌਰਾ ਕੀਤਾ ਗਿਆ ਅਤੇ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ। 

Conclusion:
ਵ/ਓ--------ਇਸ ਸਬੰਧੀ ਪਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਊਨਾ ਕਿਹਾ ਕਿ ਗਣਤੰਤਰ ਦਿਹਾੜੇ ਨੂੰ ਵੇਖਦੇ ਹੋਏ ਸੂਬੇ ਭਰ ਚ ਉੱਚ ਅਧਿਕਾਰੀਆਂ ਵਲੋਂ ਫੇਰੀ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਊਨਾ ਕਿਹਾ ਕਿ ਪਠਾਨਕੋਟ ਜਿਲਾ ਇਕ ਸਰਹੱਦੀ ਜਿਲਾ ਹੈ ਅਤੇ ਇਥੇ ਸੁਰਖੀਆ ਨੂੰ ਯਕੀਨੀ ਬਣਾਉਣ ਦੇ ਲਈ ਪਠਾਨਕੋਟ ਦੇ ਅਧਿਕਾਰੀਆਂ ਵਲੋਂ ਬਹੁਤ ਹੀ ਬੇਹਤਰ ਕੰਮ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਹੁਣ ਹੋਰ ਵੀ ਚੌਕਸੀ ਨਾਲ ਕੰਮ ਕਰ ਰਹੀ ਹੈ ਅਤੇ ਸੂਬਾ ਸਰਕਾਰ ਵਲੋਂ ਵੀ ਥਾਣਿਆਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਦੇ ਲਈ ਕਈ ਕਦਮ ਚੁੱਕੇ ਜਾ ਰਹੇ ਨੇ ਊਨਾ ਕਿਹਾ ਕਿ ਭਾਰਤ ਪਾਕ ਸਰਹਦ ਦੇ ਨਾਲ ਲਗਦੇ ਬਮਿਆਲ ਸੈਕਟਰ ਵਿਖੇ ਸੁਰਖਿਆ ਦੇ ਪ੍ਰਬੰਧਾਂ ਦਾ ਵੀ ਜਾਇਜਾ ਲਿਆ ਜਾ ਰਿਹਾ ਹੈ
ਬਾਈਟ--------ਐੱਮ.ਐੱਫ ਫ਼ਾਰੁਕੀ (ਏ.ਡੀ.ਜੀ.ਪੀ ਪੰਜਾਬ)

Category

🗞
News

Recommended