ਪੰਜਾਬ 'ਚ ਨਵੇਂ ਟ੍ਰੈਫਿਕ ਨਿਯਮ ਲਾਗੂ,ਵਾਹਨ ਚਲਾਉਣ ਵਾਲੇ ਧਿਆਨ ਦੇਣ ਨਹੀਂ ਤਾਂ ਪੈ ਜਾਓਗੇ ਪੰਗੇ 'ਚ!|OneIndia Punjabi

  • 3 months ago
ਪੰਜਾਬ ‘ਚ ਹੁਣ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਏ ਹਨ। ਹੁਣ ਕਾਰ ਦੀ ਪਿਛਲੀ ਸੀਟ ‘ਤੇ ਬੈਠੀਆਂ ਸਵਾਰੀਆਂ ਨੇ ਵੀ ਜੇਕਰ ਸੀਟ ਬੈਲਟ ਨਾ ਲਾਈ ਤਾਂ ਅਜਿਹੇ ਚਾਲਕਾਂ ਦਾ ਚਲਾਨ ਕੀਤਾ ਜਾਵੇਗਾ। ਹਾਲ ਦੀ ਘੜੀ ਟ੍ਰੈਫਿਕ ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ‘ਚ ਲੱਗੀ ਹੋਈ ਹੈ। ਇਸ ਸਬੰਧੀ ਬੀਤੇ ਦਿਨੀਂ ADGP ਟ੍ਰੈਫਿਕ A.S ਰਾਏ ਵੱਲੋਂ ਵੀ ਸਾਰੇ ਪੁਲਿਸ ਕਮਿਸ਼ਨਰ ਅਤੇ SSPs ਨੂੰ ਹਦਾਇਤ ਜਾਰੀ ਕੀਤੀ ਗਈ ਸੀ। ਜਾਗਰੂਕ ਕੀਤਾ ਜਾਂਦਾ ਹੈ ਕਿ ਕਾਰ ਦੀ ਪਿਛਲੀ ਸੀਟ ਬੈਲਟ ‘ਤੇ ਬੈਠੀਆਂ ਸਵਾਰੀਆਂ ਲਈ ਵੀ ਸੀਟ ਬੈਲਟ ਲਾਉਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਅਗਲੀ ਸੀਟ ‘ਤੇ ਬੈਠੀਆਂ ਸਵਾਰੀਆਂ ਲਈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਰ ‘ਚ ਸਫ਼ਰ ਕਰਦੇ ਸਮੇਂ ਪਿਛਲੀ ਸੀਟ ‘ਤੇ ਬੈਠੀਆਂ ਸਵਾਰੀਆਂ ਵੀ ਸੀਟ ਬੈਲਟ ਜ਼ਰੂਰ ਲਾਉਣ। ਅਜੇ ਪੁਲਿਸ ਵਿਭਾਗ ਵੱਲੋਂ ਕੁੱਝ ਦਿਨਾਂ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਬਾਅਦ ਟ੍ਰੈਫਿਕ ਪੁਲਸ ਕਾਰਵਾਈ ਸ਼ੁਰੂ ਕਰੇਗੀ।
.
New traffic rules are implemented in Punjab, if the drivers do not pay attention, they will get into trouble!
.
.
.
#trafficrules #punjabgovernment #punjabnews
~PR.182~

Recommended