ਕੈਨੇਡਾ 'ਚ ਫਿਰੌਤੀ, ਧਮਕੀਆਂ ਤੋਂ ਪੁਲਿਸ ਹੋਈ ਪ੍ਰੇਸ਼ਾਨ! ਮਸਲਿਆਂ ਨਾਲ ਨਿਬੜਨ ਲਈ, ਹੁਣ ਬਣਾਈ ਗਈ National Team! |

  • 4 months ago
ਧਮਕੀਆਂ, ਜਬਰੀ ਵਸੂਲੀ ਅਤੇ ਹਿੰਸਾ ਦੀਆਂ ਘਟਨਾਵਾਂ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇੰਨੀਆਂ ਵੱਡੀਆਂ ਚੁਣੌਤੀਆਂ ਬਣ ਗਈਆਂ ਹਨ ਕਿ ਵੱਖ-ਵੱਖ ਫੈਡਰਲ ਅਤੇ ਪ੍ਰੋਵਿੰਸ਼ੀਅਲ ਪੁਲਿਸ ਫੋਰਸ ਵਿਭਾਗਾਂ ਨੇ ਇਸ ਮੁੱਦੇ ਨੂੰ ਹੱਲ ਕਰਨ ਅਤੇ ਇਸ ਨਾਲ ਨਜਿੱਠਣ ਲਈ ਇੱਕ ਰਾਸ਼ਟਰੀ ਤਾਲਮੇਲ ਟੀਮ ਦੀ ਸਥਾਪਨਾ ਕਰਨ ਲਈ ਇਕੱਠੇ ਹੋਏ ਹਨ। ਹਾਲ ਹੀ 'ਚ ਕੈਨੇਡਾ 'ਚ ਭਾਰਤੀ ਮੂਲ ਦੇ ਲੋਕਾਂ ਨੂੰ ਫਿਰੌਤੀ ਲਈ ਧਮਕੀ ਭਰੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਖ਼ਬਰ ਆਈ ਹੈ ਕਿ ਕੈਨੇਡੀਅਨ ਪੁਲਸ ਨੇ ਰਾਸ਼ਟਰੀ ਪੱਧਰ ਦੀ ਟੀਮ ਬਣਾਈ ਹੈ, ਜੋ ਇਨ੍ਹਾਂ ਮਾਮਲਿਆਂ ਦੀ ਜਾਂਚ ਕਰੇਗੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੀ ਨੈਸ਼ਨਲ ਕੋਆਰਡੀਨੇਸ਼ਨ ਅਤੇ ਸਪੋਰਟ ਟੀਮ ਬ੍ਰਿਟਿਸ਼ ਕੋਲੰਬੀਆ, ਓਂਟਾਰੀਓ ਅਤੇ ਅਲਬਰਟਾ ਰਾਜਾਂ ਦੀ ਪੁਲਸ ਨਾਲ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਲਈ ਕੰਮ ਕਰ ਰਹੀ ਹੈ।
.
In Canada, the police were disturbed by ransom, threats! To deal with the issues, now created National Team!
.
.
.
#canadanews #canada #punjabnews
~PR.182~

Recommended