ਕਿਸਾਨ ਅੰਦੋਲਨ ’ਚ ਨੌਜਵਾਨ ਨੇ ਅੱਖ ਗੁਆਈ! 22 ਸਾਲਾਂ ਨੌਜਵਾਨ ਦੀ ਡਾਕਟਰਾਂ ਨੂੰ ਕੱਢਣੀ ਪਈ ਅੱਖ |OneIndia Punjabi

  • 3 months ago
ਮੰਗਲਵਾਰ ਤੋਂ ਜਾਰੀ ਕਿਸਾਨ ਅੰਦੋਲਨ ਜਿਸ ਨੂੰ ਕਈ ਲੋਕ ਕਿਸਾਨ ਅੰਦੋਲਨ-2 ਵੀ ਕਹਿ ਰਹੇ ਹਨ। ਅੱਜ ਆਪਣੇ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਹੈ।ਕਿਸਾਨ ਸਰਕਾਰ ਉੱਪਰ ਦਬਾਅ ਬਣਾ ਰਹੇ ਹਨ ਕਿ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਉਨ੍ਹਾਂ ਨੂੰ ਦਿੱਲੀ ਜਾ ਕੇ ਮੁਜ਼ਾਹਰਾ ਕਰਨ ਦਿੱਤਾ ਜਾਵੇ।ਮਸਲੇ ਦੇ ਹੱਲ ਲਈ ਸਰਕਾਰ ਅਤੇ ਕਿਸਾਨਾਂ ਦਰਮਿਆਨ ਤਿੰਨ ਗੇੜ ਦੀ ਗੱਲਬਾਤ ਹੋ ਚੁੱਕੀ ਹੈ।ਪਰ ਹਰ ਵਾਰ ਗੱਲਬਾਤ ਬੇਸਿੱਟਾ ਰਹੀ ਓਧਰ ਹੀ ਇਸ ਕਿਸਾਨ ਅੰਦੋਲਨ ਦੌਰਾਨ ਇਕ ਕਿਸਾਨ ਤੇ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਚੁੱਕੀ ਹੈ ਤੇ ਕਈ ਕਿਸਾਨ ਜ਼ਖਮੀ ਵੀ ਹੋ ਚੁੱਕੇ ਨੇ ਅਥਰੂ ਗੈਸ ਦੇ ਗੋਲਿਆਂ ਨਾਲ ਕਈਆਂ ਦੀ ਅੱਖਾਂ ਨੂੰ ਨੁਕਸਾਨ ਹੋਇਆ ਓਹਨਾ ਚੋਂ ਇੱਕ ਹੈ ਦਵਿੰਦਰ ਸਿੰਘ ਜਿਸ ਦੀ ਉਮਰ 22 ਸਾਲ ਹੈ।ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਗਏ ਦਵਿੰਦਰ ਸਿੰਘ ਦਾ ਸੁਪਨਾ ਸੀ ਕਿ ਉਹ ਸਰਕਾਰੀ ਨੌਕਰੀ ਹਾਸਲ ਕਰਕੇ ਪੰਜਾਬ ਵਿੱਚ ਹੀ ਰਹੇਗਾ।
.
The youth lost an eye in the farmer's movement! Doctors had to remove the eye of a 22-year-old youth.
.
.
.
#farmersprotest #kisanandolan #punjabnews

Recommended