ਹੁਣ ਫਿਰ ਬਦਲਣ ਲੱਗਾ ਮੌਸਮ, ਬਾਰਡਰਾਂ 'ਤੇ ਬੈਠੇ ਕਿਸਾਨਾਂ ਦੀਆਂ ਵਧਣਗੀਆਂ ਮੁਸ਼ਕਲਾਂ, ਪਵੇਗਾ ਮੀਂਹ |OneIndia Punjabi

  • 3 months ago
ਦੇਸ਼ ਦੇ ਕਈ ਸੂਬਿਆਂ ਵਿਚ ਕੜਾਕੇ ਦੀ ਠੰਡ ਨੇ ਅਲਵਿਦਾ ਕਹਿ ਦਿੱਤੀ ਹੈ। ਪਰ ਕਈ ਰਾਜਾਂ ਵਿੱਚ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਪੱਛਮੀ ਹਿਮਾਲਿਆ ਵੱਲ ਪੱਛਮੀ ਗੜਬੜੀ ਬਣ ਰਹੀ ਹੈ, ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਧੁੱਪ ਨਿਕਲਣ ਕਾਰਨ ਠੰਡ ਘੱਟ ਮਹਿਸੂਸ ਕੀਤੀ ਗਈ ਸੀ ਪਰ ਹੁਣ ਪੰਜਾਬ ਤੇ ਹਰਿਆਣਾ ਵਿਚ ਇੱਕ ਵਾਰ ਫਿਰ ਤੋਂ ਠੰਢ ਵਧਣ ਦੀ ਸੰਭਾਵਨਾ ਹੈ। ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। IMD ਨੇ ਦੱਸਿਆ ਕਿ ਸੂਬੇ ਵਿਚ 18 ਫਰਵਰੀ ਨੂੰ ਹਲਕਾ ਮੀਂਹ ਪੈ ਸਕਦਾ ਹੈ ਪਰ 19 ਤੋਂ 21 ਫਰਵਰੀ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਬਾਰਿਸ਼ ਦੇ ਨਾਲ ਗੜੇ ਪੈਣਗੇ।
.
Now the weather has started to change again, the problems of the farmers sitting on the borders will increase, there will be rain.
.
.
.
#farmersprotest #kisanandolan #punjabweather
~PR.182~

Recommended