ਜਾਣੋ ਹੁਣ ਕਿਸ ਤਰਾਂ ਦਾ ਰਹੇਗਾ ਮੌਸਮ, ਕਈ ਜਗ੍ਹਾ 'ਤੇ ਠੰਡ ਹੋਵੇਗੀ ਘੱਟ ਤੇ ਕਈਆਂ ਥਾਵਾਂ 'ਤੇ ਪਵੇਗਾ ਮੀਂਹ! |
  • 3 months ago
ਇਸ ਸਮੇਂ ਦੇਸ਼ ਦੇ ਕਈ ਸੂਬਿਆਂ ‘ਚ ਸਰਦੀ ਖਤਮ ਹੋਣ ਦੇ ਕੰਢੇ ਉਤੇ ਹੈ। ਹਾਲਾਂਕਿ ਪਹਾੜਾਂ ‘ਚ ਥੋੜੀ ਠੰਢ ਪੈ ਸਕਦੀ ਹੈ ਪਰ ਮੈਦਾਨੀ ਇਲਾਕਿਆਂ ‘ਚ ਦਿਨ ਵੇਲੇ ਤਾਪਮਾਨ ਵਧਦਾ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਮੈਦਾਨੀ ਇਲਾਕਿਆਂ ਵਿੱਚ ਮੌਸਮ ਦਾ ਪੈਟਰਨ ਬਦਲਣ ਵਾਲਾ ਹੈ।ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਪਾਰਾ ਚੜ੍ਹਨ ਦੀ ਭਵਿੱਖਬਾਣੀ ਕੀਤੀ ਹੈ।ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਸਾਫ਼ ਹੋਣ ਤੋਂ ਬਾਅਦ ਹਾਲਾਤ ਆਮ ਵਾਂਗ ਹੋਣੇ ਸ਼ੁਰੂ ਹੋ ਗਏ ਹਨ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ, ਜਦੋਂ ਕਿ ਰਾਤਾਂ ਠੰਢੀਆਂ ਹਨ ਅਤੇ ਘੱਟੋ-ਘੱਟ ਤਾਪਮਾਨ ਡਿੱਗ ਰਿਹਾ ਹੈ। ਇਸ ਦੌਰਾਨ, ਹਿਮਾਚਲ ਵਿੱਚ ਮੌਸਮ ਅਤੇ ਆਫ਼ਤ ਪ੍ਰਬੰਧਨ ਨੇ ਹੁਣ ਕੁਝ ਖੇਤਰਾਂ ਵਿੱਚ ਬਰਫ਼ ਦੇ ਤੂਫ਼ਾਨ ਦਾ ਖਤਰਾ ਪ੍ਰਗਟਾਇਆ ਹੈ।
.
Know what the weather will be like now, it will be cold in many places and it will rain in many places!
.
.
.
#punjabnews #weathernews #punjabweather
Recommended