ਘਰਵਾਲੀ ਦੇ ਨਜਾਇਜ਼ ਸੰਬੰਧਾਂ ਤੋਂ ਦੁਖੀ ਸੀ ਪਤੀ, ਬਹਾਨੇ ਨਾਲ ਘਰ ਬੁਲਾ ਲਿਆ ਆਸ਼ਿਕ |OneIndia Punjabi

  • 4 months ago
ਫ਼ਿਰੋਜ਼ਪੁਰ ਦੇ ਮੱਲਾਂਵਾਲਾ ਥਾਣਾ ਅਧੀਨ ਪੈਂਦੇ ਪਿੰਡ ਦੁੱਲਾ ਸਿੰਘ ਵਾਲਾ 'ਚ ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਮੈਂ ਅਤੇ ਮੇਰਾ ਵੱਡਾ ਭਰਾ ਸਤਨਾਮ ਸਿੰਘ ਬੀਤੇ ਦਿਨ ਬਚਿੱਤਰ ਸਿੰਘ ਨੂੰ ਮਿਲੇ ਸੀ। ਉਸ ਨੇ ਸਾਨੂੰ ਆਪਣੇ ਘਰ ਗੱਲਬਾਤ ਕਰਨ ਲਈ ਬੁਲਾਇਆ ਸੀ। ਅਗਲੀ ਰਾਤ ਅਸੀਂ ਤਿੰਨੇ ਜਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਚਿੱਤਰ ਸਿੰਘ ਦੇ ਘਰ ਗਏ ਤਾਂ ਉਸ ਨੇ ਮੈਨੂੰ ਅਤੇ ਮੇਰੇ ਦੋਸਤ ਬਲਜਿੰਦਰ ਸਿੰਘ ਨੂੰ ਘਰ ਦੇ ਬਰਾਂਡੇ ਵਿੱਚ ਬਿਠਾ ਦਿੱਤਾ ਅਤੇ ਸਤਨਾਮ ਸਿੰਘ ਨੂੰ ਇਹ ਕਹਿ ਕੇ ਅੰਦਰ ਲੈ ਗਿਆ ਕਿ ਤੇਰੇ ਨਾਲ ਕੋਈ ਗੱਲ ਕਰਨੀ ਹੈ।
.
The husband was saddened by the wife's illicit relationship, called Ashiq home with an excuse.
.
.
.
#ferozpurnews #punjabnews #punjablatestnews
~PR.182~

Recommended