ਕੜਾਕੇ ਦੀ ਠੰਡ 'ਚ ਰਾਤ ਨੂੰ ਸੜਕਾਂ 'ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਲਈ ਨੇਕ ਉਪਰਾਲਾ |OneIndia Punjabi
  • 3 months ago
ਕੜਾਕੇ ਦੀ ਠੰਢ ਦੌਰਾਨ ਰਾਤ ਸਮੇਂ ਡਿਊਟੀ ਦੇ ਰਹੇ ਹੁਣ ਪੁਲਿਸ ਮੁਲਾਜ਼ਮਾਂ ਨੂੰ ਚਾਹ, ਕੋਫੀ, ਸੂਪ ਤੇ ਉਬਲੇ ਆਂਡੇ ਮਿਲਣਗੇ ਇਹ ਮੁਹਿੰਮ ਪੰਜਾਬ ਦੇ ਬਠਿੰਡਾ ਸ਼ਹਿਰ 'ਚ ਸ਼ੁਰੂ ਕਰ ਵੀ ਦਿੱਤੀ ਗਈ ਹੈ ਜੀ ਹਾਂ ਗਸ਼ਤ ਤੇ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਨੇਕ ਉਪਰਾਲਾ ਕੀਤਾ ਹੈ। ਇਹ ਉਪਰਾਲਾ ਬਠਿੰਡਾ ’ਚ ਪੁਲਿਸ ਵੈਲਫ਼ੇਅਰ ਫ਼ੰਡ ਦੇ ਪੈਸੇ ਨਾਲ ਕੀਤਾ ਗਿਆ ਹੈ।ਦਰਅਸਲ, ਬਠਿੰਡਾ ਪੁਲਿਸ ਵੱਲੋਂ ਰਾਤ ਸਮੇਂ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਚਾਹ, ਸੂਪ ਅਤੇ ਦੁੱਧ ਦੀ ਸਹੂਲਤ ਦਿੱਤੀ ਜਾਵੇਗੀ । ਬਠਿੰਡਾ ਦੇ SSP ਹਰਮਨਵੀਰ ਸਿੰਘ ਗਿੱਲ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਸੜਕਾਂ ’ਤੇ ਤਾਇਨਾਤ ਜਵਾਨਾਂ ਨੂੰ ਰਾਹਤ ਦੇਣ ਲਈ ਪੁਲਿਸ ਭਲਾਈ ਤਹਿਤ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ।
.
A noble effort for the policemen who are on duty on the roads at night in the bitter cold.
.
.
.
#punjabnews #punjabpolice #punjablatestnews
Recommended