ਧੁੱਪ ਦੇ ਨਿੱਘ ਤੋਂ ਬਾਅਦ, ਠੰਡ ਦੇ ਝਟਕੇ ਲਈ ਰਹੋ ਤਿਆਰ! ਮੀਂਹ ਨਾਲ ਧੁੰਦ ਕਰ ਸਕਦੀ ਪ੍ਰੇਸ਼ਾਨ! |OneIndia Punjabi
  • 3 months ago
ਮੌਸਮ ਨੇ ਅਚਾਨਕ ਕਰਵਟ ਲਈ ਤੇ ਲੋਕਾਂ ਨੂੰ ਕੰਬਣ ਲਾ ਦਿੱਤਾ ਜੀ ਹਾਂ ਵੈਸਟਰਨ ਡਿਸਟਰਬੈਂਸ ਕਾਰਨ ਦੋ ਦਿਨਾਂ ਤੋਂ ਬਰਫਬਾਰੀ, ਮੀਂਹ ਅਤੇ ਗੜੇਮਾਰੀ ਹੋਈ ਤੇ ਹੁਣ ਇਸ ਤੋਂ ਬਾਅਦ ਮੌਸਮ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ।ਪੰਜਾਬ ਵਿੱਚ ਮੌਸਮ ਸਾਫ ਹੋਣ ਲੱਗਾ ਹੈ। ਵੀਰਵਾਰ ਨੂੰ ਹੋਈ ਬਾਰਸ਼ ਤੋਂ ਬਾਅਦ ਅੱਜ ਅੰਮ੍ਰਿਤਸਰ ਤੇ ਜਲੰਧਰ ਸਮੇਤ ਪੰਜਾਬ ਦੇ ਹੋਰ ਇਲਾਕਿਆਂ 'ਤੇ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਧੁੱਪ ਨਿਕਲੇਗੀ ਜਿਸ ਨਾਲ ਧੁੰਦ ਤੋਂ ਰਾਹਤ ਮਿਲੇਗੀ। ਉਂਝ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੇਗੀ। ਵੈਸਟਰਨ ਡਿਸਟਰਬੈਂਸ ਕਾਰਨ 3 ਤੇ 4 ਫਰਵਰੀ ਨੂੰ ਮੁੜ ਬਾਰਸ਼ ਹੋਣ ਦੀ ਸੰਭਾਵਨਾ ਹੈ।ਹਰਿਆਣਾ 'ਚ ਮੀਂਹ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ। ਰੇਵਾੜੀ 'ਚ ਵਿਜ਼ੀਬਿਲਟੀ ਜ਼ੀਰੋ ਤੇ ਜੀਂਦ ਸਮੇਤ ਹੋਰ ਥਾਵਾਂ 'ਤੇ 20 ਮੀਟਰ ਤੋਂ ਘੱਟ ਸੀ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਥਿਤੀ ਆਮ ਵਾਂਗ ਹੈ।
.
After the warmth of the sun, be prepared for a cold snap! Disturbed by rain fog!
.
.
.
#punjabnews #weathernews #punjabweather
Recommended