ਪੰਜਾਬ 'ਚ ਮੀਂਹ ਦੇ ਨਾਲ ਹੋਈ ਭਾਰੀ ਗੜ੍ਹੇਮਾਰੀ, ਅਸਮਾਨ ਤੋਂ ਡਿੱਗੇ ਮੋਟੇ-ਮੋਟੇ ਗੜੇ! |OneIndia Punjabi
  • 3 months ago
ਪੰਜਾਬ ਵਿਚ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਬੀਤੇ ਦਿਨ ਤੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਜ ਜਿੱਥੇ ਮੋਹਾਲੀ ਵਿਚ ਭਾਰੀ ਗੜ੍ਹੇਮਾਰੀ ਹੋਈ, ਉਥੇ ਹੀ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਉਥੇ ਹੀ ਭਾਰੀ ਬਾਰਿਸ਼ ਕਾਰਨ ਆਮ ਜਨਜੀਵਨ ਵੀ ਪ੍ਰਭਾਿਵਤ ਹੋਇਆ ਹੈ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। ਪੰਜਾਬ ਵਿਚ ਬਦਲੇ ਮੌਸਮ ਦੇ ਮਿਜਾਜ਼ ਨੇ ਠੰਡ ਵਿਚ ਵੀ ਵਾਧਾ ਕਰ ਦਿੱਤਾ ਹੈ। ਭਾਰੀ ਗੜ੍ਹੇਮਾਰੀ ਹੋਣ ਕਾਰਨ ਕਿਸਾਨਾਂ ਵੀ ਪ੍ਰੇਸ਼ਾਨੀ 'ਚ ਆ ਗਏ ਨੇ । ਗੜ੍ਹੇਮਾਰੀ ਨਾਲ ਫ਼ਸਲਾਂ ਅਤੇ ਹਰੇ ਚਾਰੇ ਦਾ ਕਾਫ਼ੀ ਨੁਕਸਾਨ ਹੋਇਆ ਹੈ।ਦੂੱਜੇ ਪਾਸੇ ਬੀਤੇ ਦਿਨ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਵਿਚ ਇਸ ਸਾਲ ਦੀ ਪਹਿਲੀ ਭਾਰੀ ਬਰਫਬਾਰੀ ਹੋਈ ਹੈ ਜਦਕਿ ਵੱਖ-ਵੱਖ ਥਾਵਾਂ ਖ਼ਾਸ ਕਰਕੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਹੋਈ।
.
Heavy hailstorm with rain in Punjab, thick hail fell from the sky!
.
.
.
#punjabnews #weathernews #punjabweather
~PR.182~
Recommended