ਮੀਂਹ ਨਾਲ ਠੰਡੀਆਂ ਹਵਾਵਾਂ ਨੇ ਠਾਰੇ ਲੋਕ, ਮੌਸਮ ਨੂੰ ਲੈਕੇ ਤਾਜ਼ਾ ਅਲਰਟ ਹੋਇਆ ਜਾਰੀ! |OneIndia Punjabi
  • 3 months ago
ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ-ਐਨਸੀਆਰ ਸਮੇਤ ਯੂਪੀ ਅਤੇ ਬਿਹਾਰ ਵਿੱਚ ਠੰਢ ਦੇ ਨਾਲ-ਨਾਲ ਬਰਸਾਤ ਦਾ ਮੌਸਮ ਵੀ ਸ਼ੁਰੂ ਹੋ ਗਿਆ ਹੈ। ਕੱਲ੍ਹ ਤੋਂ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਨੋਇਡਾ, ਗਾਜ਼ੀਆਬਾਦ ਸਮੇਤ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।ਮੀਂਹ ਕਾਰਨ ਹਾਲਾਂਕਿ ਨੂੰ ਧੁੰਦ ਤੋਂ ਰਾਹਤ ਮਿਲੀ ਪਰ ਠੰਢ ਕਾਰਨ ਲੋਕਾਂ ਨੂੰ ਕੰਬਣੀ ਛਿੜ ਗਈ ਹੈ।ਮੋਗਾ, ਰੋਪੜ, ਚਮਕੌਰ ਸਾਹਿਬ, ਮੋਰਿੰਡਾ ਅਤੇ ਪੁਆਧ ਦੇ ਖੇਤਰ ਵਿੱਚ ਭਾਰੀ ਗੜ੍ਹੇਮਾਰੀ ਵੀ ਹੋਈ ਹੈ। ਮੀਂਹ ਅਤੇ ਗੜ੍ਹੇਮਾਰੀ ਦੇ ਨਾਲ ਤੇਜ਼ ਹਵਾਵਾਂ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਧਰ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਪਹਿਲੀ ਫਰਵਰੀ ਨੂੰ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ 4 ਫਰਵਰੀ ਤੱਕ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ।
.
People are affected by cold winds with rain, the latest weather alert has been released!
.
.
.
#punjabnews #weathernews #punjabweather
~PR.182~
Recommended