ਸਾਵਧਾਨ! ਧੁੱਪ ਨਿਕਲਣ ਦਾ ਮਤਲਬ ਇਹ ਨਹੀਂ ਕਿ ਮੌਸਮ ਸਾਫ਼ ਹੋ ਗਿਆ! ਫਿਲਹਾਲ ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਚਿਤਾਵਨੀ! |
  • 3 months ago
ਪੰਜਾਬ ’ਚ ਧੁੰਦ ਤੇ ਕੜਾਕੇ ਦੀ ਠੰਢ ਬਰਕਰਾਰ ਹੈ। ਵੀਰਵਾਰ ਨੂੰ ਦਿਨ ਵੇਲੇ ਹਲਕੀ ਧੁੱਪ ਨਿਕਲੀ, ਪਰ ਸੀਤ ਲਹਿਰ ਕਾਰਨ ਠੰਢ ਤੋਂ ਰਾਹਤ ਨਹੀਂ ਮਿਲੀ।ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਨਿਕਲੀ ਧੁੱਪ ਦਾ ਮਤਲਬ ਇਹ ਨਹੀਂ ਕਿ ਮੌਸਮ ਸਾਫ਼ ਹੋ ਗਿਆ ਹੈ। ਪੂਰਵ ਅਨੁਮਾਨ ਦੇ ਮੱਦੇਨਜ਼ਰ ਅਲਰਟ ਵਧਾ ਦਿੱਤਾ ਗਿਆ ਹੈ। ਧੁੰਦ ਤੋਂ ਫਿਲਹਾਲ ਕੋਈ ਰਾਹਤ ਨਹੀਂ ਹੈ। ਖਾਸ ਕਰ ਕੇ ਦੋ ਦਿਨਾਂ ਤਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਰੈੱਡ ਅਲਰਟ ਦਿੱਤਾ ਹੈ। ਇਸ ਦੇ ਨਾਲ ਹੀ ਤਿੰਨ ਦਿਨਾਂ ਲਈ ਓਰੇਂਜ ਅਲਰਟ ਵੀ ਦਿੱਤਾ ਗਿਆ ਹੈ। ਸੂਰਜ ਦੀ ਰੌਸ਼ਨੀ ਕਾਰਨ ਤਾਪਮਾਨ ਵਿਚ ਮਾਮੂਲੀ ਵਾਧਾ ਦੇਖਿਆ ਗਿਆ ਸੀ, ਪਰ ਇਹ ਸਥਾਈ ਨਹੀਂ ਹੈ ਅਤੇ ਜਲਦੀ ਹੀ ਡਿੱਗ ਜਾਵੇਗਾ।ਠੰਡ ਦਿਨੋ ਦਿਨ ਵਧਦੀ ਜਾ ਰਹੀ ਹੈ। ਜਨਵਰੀ ਦਾ ਮਹੀਨਾ ਖਤਮ ਹੋਣ ਦੇ ਕਰੀਬ ਪਹੁੰਚ ਗਿਆ ਹੈ।
.
Be careful! Sunshine doesn't mean the weather has cleared! At present, there is a big warning about the weather in Punjab!
.
.
.
#punjabnews #weathernews #punjabweather
~PR.182~
Recommended