ਭਾਨਾ ਸਿੱਧੂ ਦੀ ਨੈਨਸੀ ਗਰੇਵਾਲ ਨੇ ਬਨਾ'ਤੀ ਰੇਲ, ਖਰੀਆਂ-ਖਰੀਆਂ ਸੁਣਾ ਖੋਲ੍ਹ ਦਿੱਤੇ ਸਾਰੇ ਭੇਦ! |OneIndia Punjabi

  • 5 months ago
ਪੰਜਾਬ ਦੇ ਲੁਧਿਆਣਾ 'ਚ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੇ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਕਰੀਬ 5 ਮਹੀਨੇ ਪੁਰਾਣੇ ਇਸ ਮਾਮਲੇ 'ਚ ਔਰਤ ਨੇ ਪੁਲਿਸ ਨੂੰ ਫ਼ੋਨ ਦੀ ਰਿਕਾਰਡਿੰਗ ਪੇਸ਼ ਕੀਤੀ। ਇਸ ਮਗਰੋਂ ਪੁਲਿਸ ਨੇ ਭਾਨਾ ਸਿੱਧੂ ਖ਼ਿਲਾਫ਼ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮਹਿਲਾ ਟਰੈਵਲ ਏਜੰਟ ਇੰਦਰਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਇਮੀਗ੍ਰੇਸ਼ਨ ਦਫ਼ਤਰ ਇਸ਼ਮੀਤ ਚੌਕ ਥਾਣਾ ਮਾਡਲ ਟਾਊਨ ਨੇੜੇ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ। ਕਈ ਵਾਰ ਜਦੋਂ ਲੋਕਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਉਹ ਉਨ੍ਹਾਂ ਦੇ ਪੂਰੇ ਪੈਸੇ ਵੀ ਵਾਪਸ ਕਰ ਦਿੰਦੀ ਹੈ। ਬਲੌਗਰ ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ।
.
Bhana Sidhu's Nancy Grewal opened the secrets, heard and opened all the secrets!
.
.
.
#nancygrewal #bhanasidhu #punjabnews
~PR.182~

Recommended