ਹੱਡ ਚੀਰਵੀਂ ਠੰਡ ਨੇ ਕੱਢੇ ਲੋਕਾਂ ਦੇ ਵੱਟ! ਮੌਸਮ ਵਿਭਾਗ ਵੱਲੋਂ 17 ਜਿਲ੍ਹਿਆਂ 'ਚ ਅਲਰਟ |OneIndia Punjabi
  • 3 months ago
ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਹਾਲਾਤ ਬਣੇ ਹੋਏ ਹਨ। ਪੰਜਾਬ ‘ਚ ਕੜਾਕੇ ਦੀ ਠੰਡ ਦਾ ਕਹਿਰ ਫਿਲਹਾਲ ਜਾਰੀ ਰਹੇਗਾ। ਮੌਸਮ ਵਿਭਾਗ ਨੇ 17 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਸੰਘਣੀ ਧੁੰਦ ਅਤੇ ਸੀਤ ਲਹਿਰ ਰਹੇਗੀ। ਕੁਝ ਥਾਵਾਂ ਉਤੇ ਬਾਰਸ਼ ਦੀ ਵੀ ਸੰਭਾਵਨਾ ਹੈ।ਪੰਜਾਬ ਵਿੱਚ ਅੱਜ ਸ਼ੁੱਕਰਵਾਰ ਦੀ ਸਵੇਰ ਦੀ ਸ਼ੁਰੂਆਤ ਵੀ ਧੁੰਦ ਨਾਲ ਹੋਈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਵੀ ਜ਼ੀਰੋ ਹੋ ਗਈ। ਬੀਤੇ ਦੋ ਦਿਨ ਪੰਜਾਬ ਦੇ ਕਈ ਥਾਵਾਂ 'ਤੇ ਸਵੇਰ ਵੇਲੇ ਧੁੱਪ ਨਿਕਲੀ ਸੀ ਪਰ ਅੱਜ ਸੰਘਣੀ ਧੁੰਦ ਨੇ ਠੰਢ ਹੋ ਵਧਾ ਦਿੱਤੀ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ 4-5 ਦਿਨ ਠੰਢ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ ਹਨ। ਮੌਸਮ ਵਿਭਾਗ ਨੇ 19, 20 ਤੇ 21 ਜਨਵਰੀ ਨੂੰ ਸੰਘਣੀ ਧੁੰਦ ਤੇ ਅਤਿ ਦੀ ਠੰਢ ਪੈਣ ਸਬੰਧੀ ਔਰੈਂਜ ਅਲਰਟ ਜਾਰੀ ਕੀਤਾ ਹੈ।
.
The bone-chilling cold brought out the people! Weather department alert in 17 districts.
.
.
.
#punjabnews #weathernews #punjabweather
~PR.182~
Recommended