ਸੜਕ 'ਚ ਪਏ ਟੋਏ ਨਾਲ ਐਂਬੂਲੈਂਸ ਨੂੰ ਲੱਗਾ ਝਟਕਾ ਤਾਂ ਮਰਿਆ ਬੁਜ਼ੁਰਗ ਹੋ ਗਿਆ ਜ਼ਿੰਦਾ |OneIndia Punjabi

  • 4 months ago
ਸੜਕਾਂ 'ਤੇ ਪਏ ਟੋਇਆਂ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹਰਿਆਣਾ ਦੇ ਇਕ ਬਜ਼ੁਰਗ ਲਈ ਇਹ ਟੋਏ ਜਿਊਣ ਦਾ ਕਾਰਨ ਬਣ ਗਏ।ਪਟਿਆਲਾ ਤੋਂ ਬੇਹੱਦ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ 80 ਸਾਲਾ ਮਰਿਆ ਹੋਇਆ ਬਜ਼ੁਰਗ ਅਚਾਨਕ ਜ਼ਿਊਂਦਾ ਹੋ ਗਿਆ।ਹਰਿਆਣਾ ਦੇ ਇਕ ਬਜ਼ੁਰਗ ਸ਼ਖਸ ਨੂੰ ਪਟਿਆਲਾ (Patiala) ਦੇ ਹਸਪਤਾਲ ਵਿਖੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਪਰ ਐਂਬੂਲੈਂਸ ਵਿੱਚ ਉਸ ਦੀ ਦੇਹ ਨੂੰ ਹਰਿਆਣਾ 'ਚ ਉਸ ਦੇ ਘਰ ਲੈ ਜਾਂਦੇ ਸਮੇਂ ਚਮਤਕਾਰ ਵਾਪਰ ਗਿਆ। ਸੜਕਾਂ ਵਿਚਕਾਰ ਪਏ ਟੋਏ ਵਿੱਚ ਐਂਬੂਲੈਂਸ ਦਾ ਇਕ ਪਹੀਆ ਫੱਸ ਗਿਆ, ਜਿਸ ਕਾਰਨ ਗੱਡੀ ਨੂੰ ਜ਼ਬਰਦਸਤ ਝਟਕਾ ਲੱਗਾ। ਇਸ ਤੋਂ ਬਾਅਦ ਮ੍ਰਿਤਕ ਐਲਾਨਿਆਂ ਇਹ ਸ਼ਖਸ ਮੁੜ ਤੋਂ ਸਾਹ ਲੈਣ ਲੱਗ ਪਿਆ।80 ਸਾਲਾ ਦਰਸ਼ਨ ਸਿੰਘ ਬਰਾੜ ਦੀ ਲਾਸ਼ ਨੂੰ ਪੰਜਾਬ ਦੇ ਪਟਿਆਲਾ ਦੇ ਇਕ ਹਸਪਤਾਲ ਤੋਂ ਕਰਨਾਲ ਨੇੜੇ ਉਨ੍ਹਾਂ ਦੇ ਘਰ ਲਿਜਾਇਆ ਜਾ ਰਿਹਾ ਸੀ।
.
The dead old man came alive when the ambulance got hit by a pothole in the road.
.
.
.
#haryananews #punjablatestnews #punjabnews

Recommended