ਚੀਨ ਨੇ ਆਪਣੇ ਦੇਸ਼ ’ਚ ਮਸਜਿਦਾਂ ’ਤੇ ਵਰ੍ਹਾਇਆ ਕਹਿਰ! ਇਸਲਾਮਿਕ ਸੱਭਿਅਤਾ ਦਾ ਸ਼ੁਰੂ ਹੋਇਆ ਅੰਤ |OneIndia Punjabi
  • 4 months ago
ਦੁਨੀਆ ਭਰ ਦੇ ਇਸਲਾਮਿਕ ਦੇਸ਼ਾਂ ਨਾਲ ਦੋਸਤੀ ਦਾ ਡਰਾਮਾ ਕਰਨ ਵਾਲੇ ਚੀਨ ਨੇ ਆਪਣੇ ਦੇਸ਼ ’ਚ ਮਸਜਿਦਾਂ ’ਤੇ ਕਹਿਰ ਵਰ੍ਹਾਇਆ ਹੈ। ਪਿਛਲੇ ਪੰਜ ਸਾਲਾਂ ’ਚ ਚੀਨ ਦੀਆਂ 75 ਫੀਸਦੀ ਮਸਜਿਦਾਂ ਨੂੰ ਜਾਂ ਤਾਂ ਢਾਹ ਦਿੱਤਾ ਗਿਆ ਹੈ ਜਾਂ ਉਨ੍ਹਾਂ ਦੀ ਦਿੱਖ ’ਚ ਤਬਦੀਲੀ ਕਰ ਦਿੱਤੀ ਗਈ ਹੈ। ਅੰਗਰੇਜ਼ੀ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਚੀਨ ਦੀਆਂ ਮਸਜਿਦਾਂ ਦੀ ਵੀਡੀਓ ਵਿਸ਼ਲੇਸ਼ਣ ਦੀ ਰਿਪੋਰਟ ਜਾਰੀ ਕੀਤੀ ਹੈ। ਸੈਟੇਲਾਈਟ ਡਾਟਾ ’ਤੇ ਆਧਾਰਿਤ ਇਸ ਰਿਪੋਰਟ ’ਚ 2312 ਮਸਜਿਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। 2018 ਤੋਂ ਬਾਅਦ ਇਨ੍ਹਾਂ ਮਸਜਿਦਾਂ ’ਚੋਂ 75 ਫੀਸਦੀ ਦੀ ਦਿੱਖ ਬਦਲੀ ਦਿੱਤੀ ਗਈ ਹੈ। ਇਸ ਰਿਪੋਰਟ ਮੁਤਾਬਕ 1714 ਮਸਜਿਦਾਂ ਦੀ ਦਿੱਖ ’ਚ ਜਾਂ ਤਾਂ ਬਦਲਾਅ ਕੀਤਾ ਗਿਆ ਹੈ ਜਾਂ ਉਨ੍ਹਾਂ ਨੂੰ ਢਾਹ ਦਿੱਤਾ ਗਿਆ ਹੈ ਜਾਂ ਛੋਟਾ ਕਰ ਦਿੱਤਾ ਗਿਆ ਹੈ।
.
China rained fury on mosques in its country! The end of Islamic civilization began.
.
.
.
#chinanews #muslim #punjabnews
Recommended