ਸਾਵਧਾਨ! ਪੱਛਮੀ ਗੜਬੜੀ ਹੋਣ ਜਾ ਰਹੀ ਸਗਰਗਮ, ਪੰਜਾਬ 'ਚ 3 ਨਵੰਬਰ ਤੋਂ ਬਾਅਦ ਸ਼ੁਰੂ ਹੋਵੇਗਾ ਮੀਂਹ ਦਾ ਸਿਲਸਿਲਾ! |
  • 6 months ago
ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ ਤੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਹੋਰ ਬਦਲਾਅ ਹੋ ਸਕਦਾ ਹੈ। ਇਸ ਦੌਰਾਨ ਸੂਬੇ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਜਿਸ ਨਾਲ ਜਿੱਥੇ ਠੰਢ ਵਧ ਜਾਏਗੀ, ਉੱਥੇ ਹੀ ਹਵਾ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਅੱਜ ਦੀ ਗੱਲ ਕਰੀਏ ਤਾਂ ਅੱਜ ਮੌਸਮ ਸਾਫ਼ ਰਹਿਣ ਦੀ ਪੇਸ਼ਨਗੋਈ ਕੀਤੀ ਗਈ ਹੈ | ਦੱਸ ਦੇਈਏ ਕਿ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਸੂਬੇ ਦੇ ਕਈ ਇਲਾਕੇ ਕਾਫੀ ਪ੍ਰਦੂਸ਼ਿਤ ਨਜ਼ਰ ਆ ਰਹੇ ਹਨ । ਇਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਿਹਤ ਮਾਹਿਰਾਂ ਨੇ ਬੱਚਿਆਂ ਤੇ ਬਜ਼ੁਰਗਾਂ ਲਈ ਅਲਰਟ ਜਾਰੀ ਕੀਤਾ ਹੈ।
.
Be careful! A western disturbance is going to happen in Sagargam, Punjab will start raining after November 3!
.
.
.
#punjabnews #weathernews #punjabweather
Recommended