ਇਟਲੀ 'ਚ 60 ਭਾਰਤੀ ਪਰਿਵਾਰ ਆਏ ਸੜਕਾਂ 'ਤੇ,ਮਾਲਕਾਂ ਨੇ ਛੋਟੀ ਜਿਹੀ ਗੱਲ ਤੋਂ ਦੇ'ਤਾ ਕੰਮ ਤੋਂ ਜਵਾਬ|OneIndia Punjabi

  • 7 months ago
ਇਟਲੀ 'ਚ ਬਹੁਤ ਸਾਰੇ ਫੈਕਟਰੀ ਮਾਲਕਾਂ ਵੱਲੋਂ ਆਪਣੇ ਵਰਕਰਾਂ ਦਾ ਸ਼ੋਸ਼ਣ ਕਰਨਾ ਆਮ ਵਰਤਾਰਾ ਬਣਦਾ ਜਾ ਰਿਹਾ ਹੈ, ਜਿਸ ਦੀ ਇੱਕ ਹੋਰ ਉਦਾਹਰਣ ਇਟਲੀ ਦੇ ਵਿਸਕੋਵਾਤੋ ਨਜਦੀਕ ਇਕ ਮੀਟ ਫੈਕਟਰੀ 'ਚ ਦੇਖਣ ਨੂੰ ਮਿਲੀ ਹੈ | ਜਿੱਥੇ ਕੰਮ ਕਰਨ ਵਾਲੇ ਲਗਭਗ 60 ਭਾਰਤੀ ਪਰਿਵਾਰ ਸਮੱਸਿਆ ਨਾਲ ਜੂਝ ਰਹੇ ਹਨ। ਇਹ ਪਰਿਵਾਰ ਪਿਛਲੇ 15 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ। ਜਾਣਕਾਰੀ ਮੁਤਾਬਿਕ ਕੁਝ ਪੰਜਾਬੀ ਵਰਕਰ ਭਾਰੀ ਬਰਸਾਤ 'ਚ ਬਾਹਰ ਸੜਕਾਂ 'ਤੇ ਤੰਬੂ ਲਗਾ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਜਦਕਿ ਕੁਝ ਫੈਕਟਰੀ ਦੇ ਅੰਦਰ ਦਾਖਲ ਹੋ ਕੇ ਆਪਣਾ ਵਿਰੋਧ ਜਤਾ ਰਹੇ ਹਨ। ਇਸ ਸ਼ਾਂਤੀਪੂਰਵਕ ਪ੍ਰਦਰਸ਼ਨ 'ਚ ਇਟਾਲੀਅਨ ਮੀਡੀਆ ਅਤੇ ਵਰਕਰ ਯੂਨੀਅਨ ਵੱਲੋਂ ਵੀ ਮਸਲੇ ਦੇ ਹੱਲ ਲਈ ਜਤਨ ਕੀਤੇ ਜਾ ਰਹੇ ਹਨ ਪਰ ਇਸ ਦੌਰਾਨ ਭਾਰਤੀ ਵਰਕਰਾਂ ਵੱਲੋਂ ਆਪਣੀ ਹੀ ਕਮਿਊਨਟੀ ਵੱਲੋਂ ਨਜ਼ਰਅੰਦਾਜ਼ੀ ਨੂੰ ਲੈ ਕੇ ਰੋਸ ਵੀ ਦੇਖਣ ਨੂੰ ਮਿਲਿਆ ਹੈ |
.
In Italy, 60 Indian families came to the streets, the owners responded to the work from a small matter.
.
.
.
#italynews #idiansfamily #punjabnews

Recommended