ਸਿਸੋਦੀਆ ਤੋਂ ਬਾਅਦ ਸ਼ਰਾਬ ਘੁਟਾਲੇ ਮਾਮਲੇ 'ਚ ED ਨੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਕੀਤਾ ਗ੍ਰਿਫ਼ਤਾਰ |
  • 7 months ago
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਸ਼ਰਾਬ ਘੁਟਾਲੇ 'ਚ ਈਡੀ ਵੱਲੋਂ ਦਾਇਰ ਚਾਰਟਸ਼ੀਟ 'ਚ ਸੰਜੇ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਈਡੀ ਦੀ ਚਾਰਜਸ਼ੀਟ 'ਚ ਉਸ ਵਿਅਕਤੀ ਦਾ ਨਾਂ ਵੀ ਦਰਜ ਹੈ, ਜਿਸਨੇ ਸੰਜੇ ਸਿੰਘ 'ਤੇ ਮਨੀਸ਼ ਸਿਸੋਦੀਆ ਦੇ ਸਾਰੇ ਰਾਜ਼ ਖੋਲ੍ਹੇ ਹਨ । ਇਸ ਮਾਮਲੇ 'ਚ ਮਨੀਸ਼ ਸਿਸੋਦੀਆ ਪਹਿਲਾਂ ਹੀ ਜੇਲ੍ਹ 'ਚ ਹਨ। ਆਬਕਾਰੀ ਵਿਭਾਗ ਦੀ ਜ਼ਿੰਮੇਵਾਰੀ ਸਿਸੋਦੀਆ ਕੋਲ ਹੀ ਸੀ ਤੇ ਹੁਣ ED ਦੀ ਟੀਮ ਵਲੋਂ ਸਵੇਰ ਦੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਪਹੁੰਚ ਛਾਪੇਮਾਰੀ ਕੀਤੀ ਜਾ ਰਹੀ ਸੀ |
.
After Sisodia, ED arrested Rajya Sabha member Sanjay Singh in the liquor scam case.
.
.
.
#SanjaySingh #EDRaid #Punjabnews
Recommended