ਮੌਸਮ ਮਾਹਿਰਾਂ ਨੇ ਜਾਰੀ ਕੀਤੀ ਚਿਤਾਵਨੀ! ਕੱਢ ਲਓ ਕੰਬਲ-ਰਜਾਈਆਂ, ਮੌਸਮ 'ਚ ਆਉਣ ਜਾ ਰਿਹਾ ਬਦਲਾਅ |OneIndia Punjabi
  • 7 months ago
ਪੰਜਾਬ ’ਚ ਅਗਲੇ ਇਕ ਹਫ਼ਤੇ ਤੱਕ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ 'ਚ 3 ਅਕਤੂਬਰ ਤੱਕ ਮੌਸਮ ਸਾਫ਼ ਰਹੇਗਾ। ਮੌਨਸੂਨ ਦੀ ਵਾਪਸੀ ਹੋ ਚੁੱਕੀ ਹੈ। ਇਸ ਲਈ ਬਾਰਸ਼ ਦੀ ਕੋਈ ਸੰਭਵਾਨਾ ਨਹੀਂ। ਮੌਸਮ ਵਿਭਾਗ ਨੇ ਪੰਜਾਬ 'ਚ ਮੀਂਹ ਦੀ ਕੋਈ ਪੇਸ਼ਨਗੋਈ ਨਹੀਂ ਕੀਤੀ | ਉਧਰ ਹੀ ਅਗਲੇ ਦੋ-ਤਿੰਨ ਦਿਨਾਂ 'ਚ ਉੱਤਰ-ਪੱਛਮੀ ਤੇ ਪੱਛਮੀ ਮੱਧ ਭਾਰਤ ਦੇ ਵਾਧੂ ਖੇਤਰਾਂ ਤੋਂ ਦੱਖਣ-ਪੱਛਮੀ ਮਾਨਸੂਨ ਦੇ ਰਵਾਨਗੀ ਲਈ ਹਾਲਾਤ ਸੁਧਰ ਰਹੇ ਹਨ। ਐਤਵਾਰ ਤੱਕ ਅੰਡੇਮਾਨ ਤੇ ਨਿਕੋਬਾਰ ਟਾਪੂ ਤੇ ਗੰਗਾ ਦੇ ਪੱਛਮੀ ਬੰਗਾਲ 'ਚ ਹਲਕੀ ਤੋਂ ਦਰਮਿਆਨੀ ਭਾਰੀ ਬਾਰਿਸ਼ ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ।ਉੱਤਰ ਪੂਰਬ ਦੀ ਗੱਲ ਕਰੀਏ ਤਾਂ ਅਕਤੂਬਰ ਦੇ ਪਹਿਲੇ ਹਫ਼ਤੇ ਅਸਾਮ, ਮੇਘਾਲਿਆ, ਮਨੀਪੁਰ ਤੇ ਤ੍ਰਿਪੁਰਾ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
.
Weather experts issued a warning! Take out the blankets, the change in weather is coming.
.
.
.
#punjabnews #weathernews #punjabweather
Recommended