Punjab ’ਚ ਲੱਗੇਗੀ ਮੀਂਹ ਦੀ ਝੜੀ, ਗਰਜੇਗੀ ਬਿਜਲੀ, ਮੌਨਸੂਨ ਨੇ ਦਿੱਤੀ ਦਸਤਕ, ਅਲਰਟ ਹੋਇਆ ਜਾਰੀ |OneIndia Punjabi
  • 10 months ago
ਪੰਜਾਬ ’ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਸੋਮਵਾਰ ਸਵੇਰੇ ਮੌਨਸੂਨ ਦੇ ਆਉਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਅਜੇ ਮੌਨਸੂਨ ਫਿਰੋਜ਼ਪੁਰ ’ਚ ਹੀ ਪੁੱਜਾ ਹੈ। ਮੌਸਮ ਵਿਗਿਆਨੀਆਂ ਮੁਤਾਬਿਕ ਮੌਨਸੂਨ ਰਾਜਸਥਾਨ ਤੋਂ ਹੁੰਦੇ ਹੋਏ ਪਹਿਲਾਂ ਹਰਿਆਣਾ ਆਇਆ ਤੇ ਫਿਰ ਇਹ ਪੰਜਾਬ ਦੇ ਵੈਸਟ ਪਾਰਟ ’ਚ ਦਾਖ਼ਲ ਹੋਇਆ ਹੈ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਮੌਨਸੂਨ ਦੇ ਮੁਤਾਬਕ ਹਾਲਾਤ ਬਣੇ ਹੋਏ ਹਨ, ਉਸ ਨੂੰ ਦੇਖਦਿਆਂ ਅਗਲੇ 48 ਘੰਟਿਆਂ ਦੌਰਾਨ ਮੌਨਸੂਨ ਪੂਰੇ ਸੂਬੇ ’ਚ ਛਾ ਜਾਵੇਗਾ। ਬੀਤੇ ਦਿਨੀਂ ਪੰਜਾਬ ਦੇ ਕਈ ਇਲਾਕਿਆਂ 'ਚ ਬਾਰਿਸ਼ ਹੋਈ, ਜਿਸ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ | ਦੱਸ ਦਈਏ ਬਾਰਿਸ਼ ਦਾ ਇਹ ਸਿਲਸਿਲਾ 30 ਜੂਨ ਤੱਕ ਜਾਰੀ ਰਹੇਗਾ।
.
Rain will fall in Punjab, lightning will thunder, monsoon has knocked, alert issued.
.
.
.
#punjabnews #weathernews #punjabweather
Recommended