ਸਿੱਖ ਮਰਸਿਡੀਜ਼ 'ਚੋਂ ਨਿਕਲਕੇ ਗੁਰਦੁਆਰਾ ਸਾਹਿਬ 'ਚ ਜੋੜਿਆਂ ਦੀ ਕਰਦੇ ਸੇਵਾ: Ravish Kumar | OneIndia Punjabi
  • last year
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦਾ ਜਾਨਬੁੱਝ ਕੇ ਯੂਨੀਵਰਸਿਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ’ ਨੂੰ ਨਾਕਾਮ ਕਰਨ ਲਈ ਆਯੋਜਿਤ ਚਾਰ ਰੋਜ਼ਾ ਸਮਾਰੋਹ ਐਤਵਾਰ ਨੂੰ ਫ਼ਿਲਮ ਨਿਰਮਾਤਾ ਅਪਰਨਾ ਸੇਨ ਅਤੇ ਪੱਤਰਕਾਰ ਰਵੀਸ਼ ਕੁਮਾਰ ਦੇ ਨਾਲ ਰਾਜਨੀਤੀ, ਪੱਤਰਕਾਰੀ ਅਤੇ ਫਿਲਮਾਂ 'ਤੇ ਚਰਚਾ ਦੇ ਨਾਲ ਸਮਾਪਤ ਹੋ ਗਿਆ। ਚਾਰ ਦਿਨ ਚੱਲਣ ਵਾਲੇ ਇਸ ਫੈਸਟੀਵਲ ਦਾ ਉਦੇਸ਼ ਵਿਦਿਆਰਥੀਆਂ, ਕਲਾਕਾਰਾਂ ਅਤੇ ਕਾਰਕੁਨਾਂ ਦੀ ਗਲਤ ਤਸਵੀਰ ਪੇਸ਼ ਕਰਨ ਲਈ ਵਰਤੇ ਜਾਂਦੇ "ਟੁਕੜੇ ਟੁਕੜੇ" ਭਾਸ਼ਣ ਦਾ ਮੁਕਾਬਲਾ ਕਰਨਾ ਸੀ। ਇਸ ਭਾਸ਼ਣ ਦੌਰਾਨ ਰਵੀਸ਼ ਕੁਮਾਰ ਨੇ ਹਿੰਦੂ ਰਾਸ਼ਟਰ ਤੇ ਸਿੱਖ ਧਰਮ ਬਾਰੇ ਵੀ ਵਿਸ਼ੇ ਤੌਰ 'ਤੇ ਗੱਲਬਾਤ ਕੀਤੀ। ਉਹਨਾਂ ਨੇ ਹਿੰਦੂ ਰਾਸ਼ਟਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੇ ਮੁਤਾਬਿਕ ਇਸ ਬਾਰੇ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ ਤੇ ਉਹ ਅਪਣੇ ਤੌਰ 'ਤੇ ਸਪੱਸ਼ਟ ਹਨ ਕਿ ਜੇ ਹਿੰਦੂ ਰਾਸ਼ਟਰ ਵੀ ਹੋਵੇਗਾ ਤਾਂ ਕੀ ਉਸ ਵਿਚ ਕੋਈ ਜੱਜ ਇੰਨਾ ਡਰਪੋਕ ਹੋਵੇਗਾ ਕਿ ਉਹ ਬੇਲ ਨਹੀਂ ਦੇਵੇਗਾ ਤਾਂ ਸਾਨੂੰ ਅਜਿਹਾ ਹਿੰਦੂ ਰਾਸ਼ਟਰ ਨਹੀਂ ਚਾਹੀਦਾ।
Recommended