Moosewala ਦੇ ਪਿਤਾ ਦਾ Mann ਸਰਕਾਰ ਨੂੰ ਅਲਟੀਮੇਟਮ, ਇਨਸਾਫ ਨਾ ਮਿਲਿਆ ਤਾਂ ਦੇਸ਼ ਛੱਡ ਦਿਆਂਗਾ | OneIndia Punjabi

  • 2 years ago
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਗੈਂਗ ਵਾਰ ਦਾ ਨਤੀਜਾ ਨਹੀਂ ਸੀ ਅਤੇ ਨਾ ਹੀ ਬੇਟੇ ਦਾ ਗੈਂਗਸਟਰਾਂ ਨਾਲ ਕੋਈ ਸਬੰਧ ਸੀ। ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਦਾ ਪਿਸਤੌਲ, ਕਾਰ ਅਤੇ ਫ਼ੋਨ ਸਭ ਪੁਲਿਸ ਕੋਲ ਹੈ। ਪੁਲਿਸ ਨੇ ਸਾਰੇ ਕਾਲ ਰਿਕਾਰਡ ਦੀ ਜਾਂਚ ਕੀਤੀ, ਕੀ ਸਿੱਧੂ ਨੇ ਇੱਕ ਸਾਲ ਵਿੱਚ ਕਿਸੇ ਗੈਂਗਸਟਰ ਨਾਲ ਗੱਲ ਕੀਤੀ ਹੈ?ਸਿੱਧੂ ਮੂਸੇਵਾਲਾ ਦੇ ਕਤਲ ਦੇ ਪੰਜ ਮਹੀਨੇ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਪੁਲਿਸ ਨੂੰ ਇਨਸਾਫ਼ ਲਈ 25 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੀ ਐਫਆਈਆਰ (FIR) ਵਾਪਸ ਲੈ ਲੈਣਗੇ ਅਤੇ ਉਸ ਤੋਂ ਬਾਅਦ ਹੀ ਦੇਸ਼ ਛੱਡਣਗੇ।

Recommended