ਫਰਜ਼ੀ ਅਫ਼ਸਰ ਬਣ ਮਾਰਦੇ ਸੀ ਠੱਗੀ, ਲੋਕਾਂ ਦੇ ਚੜ੍ਹ ਗਏ ਹੱਥੀਂ | OneIndia Punjabi
  • 2 years ago
ਤਰਨਤਾਰਨ ਵਿਖੇ ਪਿੰਡ ਚਕਮੇਹਰ ਦੇ ਗੁਰੂਦੁਆਰੇ 'ਚ ਦੋ ਨੌਜਵਾਨ ਫਰਜ਼ੀ ਸਰਕਾਰੀ ਅਫ਼ਸਰ ਬਣ ਠੱਗੀ ਮਾਰਨ ਪਹੁੰਚੇ | ਨੌਜਵਾਨਾਂ ਨੇ ਸਰਪੰਚ ਨੂੰ ਫੋਨ ਕਰ ਕਿਹਾ ਕਿ ਅਸੀਂ ਤੁਹਾਡੇ ਪਿੰਡ ਆ ਕੇ ਫਾਰਮ ਭਰਨੇ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਸਰਕਾਰ ਵਲੋਂ 50 ਹਜ਼ਾਰ ਰੁਪਏ ਦਾ ਲੋਨ, ਸਿਲੰਡਰ ਤੇ ਸਲਾਈ ਮਸ਼ੀਨਾਂ ਮੁਹਈਆ ਕਰਵਾਈਆਂ ਜਾਣਗੀਆਂ | ਸ਼ੱਕ ਹੋਣ 'ਤੇ ਪਿੰਡ ਵਾਸੀਆਂ ਨੇ ਠੱਗੀ ਮਾਰਨ ਆਏ ਨੌਜਵਾਨਾਂ ਤੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕਬੂਲ ਕਰ ਲਿਆ ਕਿ ਅਸੀਂ ਠੱਗੀ ਮਾਰਨ ਆਏ ਸੀ |
Recommended