last year

ਅੰਮ੍ਰਿਤਸਰ 'ਚ mall ਦੀ ਉਸਾਰੀ ਕਾਰਨ ਸੜਕ ਦਾ ਵੱਡਾ ਹਿੱਸਾ ਜ਼ਮੀਨ 'ਚ ਧਸ ਗਿਆ, ਲੋਕ ਪਰੇਸ਼ਾਨ | OneIndia Punjabi

Oneindia Punjabi
Oneindia Punjabi
Amritsar 'ਚ ਭਾਰੀ ਮੀਂਹ ਪੈਣ ਕਰਕੇ ਸੜਕ ਦਾ ਕਾਫੀ ਵੱਡਾ ਹਿੱਸਾ ਜ਼ਮੀਨ 'ਚ ਧਸ ਜਾਣ ਦੀ ਖਬਰ ਏ। ਦੱਸਿਆ ਜਾ ਰਿਹਾ ਮੀਂਹ ਦੇ ਪਾਣੀ ਦਾ ਵਹਾਅ ਵੱਧਣ ਕਰਕੇ ਉਸਾਰੀ ਅਧੀਨ ਇਸ ਜਗ੍ਹਾ ਦੇ ਕੋਲੋਂ ਲੰਘਦੇ ਸੀਵਰੇਜ ਦਾ ਪਾਣੀ ਇਸ ਦੀ ਬੇਸਮੈਂਟ ਵਿਚ ਵੜਨ ਕਰਕੇ ਇਹ ਹਾਦਸਾ ਹੋਇਆ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਨਾਲ ਕਿਸੇ ਦੇ ਜਾਨੀ ਨੁਕਸਾਨ ਹੋਣ ਦਾ ਕੋਈ ਖ਼ਤਰਾ ਨਹੀਂ ਹੈ। ਜਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਡਾ ਰਾਜ ਕੁਮਾਰ ਵੇਰਕਾ ਦਾ ਘਰ ਵੀ ਕੁਝ ਹੀ ਦੂਰੀ 'ਤੇ ਹੈ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਅੰਮ੍ਰਿਤਸਰ ਦੇ ਮਸ਼ਹੂਰ ਇਲਾਕੇ ਮਾਲ ਰੋਡ 'ਤੇ ਇਸ ਤਰ੍ਹਾਂ ਦੇ ਹਾਦਸੇ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਏ। ਜਦੋਂ ਇਸ ਜਗ੍ਹਾ ਦੇ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੀਡੀਆ ਤੋਂ ਭੱਜਦੇ ਹੋਏ ਨਜ਼ਰ ਆਏ। 

Browse more videos

Browse more videos