Chandigarh University Video Leak ਮਾਮਲੇ 'ਚ ਪੁਲਿਸ ਨੇ 2 ਲੜਕਿਆਂ ਨੂੰ ਕੀਤਾ ਗਿਰਫ਼ਤਾਰ | OneIndia Punjabi
  • 2 years ago
ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ 'ਚ ਰਾਤੋ-ਰਾਤ ਹੋਸਟਲ ਦੇ ਸਾਰੇ ਵਾਰਡਨ ਬਦਲ ਦਿੱਤੇ ਗਏ ਨੇ । ਦਸਿਆ ਜਾ ਰਿਹਾ ਏ ਕਿ 2 ਵਾਰਡਨਾਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਏ । ਇਸ ਦੇ ਨਾਲ ਹੀ ਇਸ ਮਾਮਲੇ 'ਚ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਦੋ ਸਾਥੀਆਂ ਸੰਨੀ ਮਹਿਤਾ ਅਤੇ ਰੰਕਜ ਵਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਬੀਤੀ ਦੇਰ ਸ਼ਾਮ ਸੰਨੀ ਅਤੇ ਰੰਕਜ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਵਲੋਂ  ਦੋਸ਼ੀ ਵਿਦਿਆਰਥਣ ਤੇ ਬਾਕੀ 2 ਮੁਲਜ਼ਮਾਂ ਨੂੰ ਵੀ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਯੂਨੀਵਰਸਿਟੀ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ਗੇਟ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ 19 ਤੋਂ 24 ਸਤੰਬਰ ਤੱਕ ਪੜ੍ਹਾਈ ਬੰਦ ਕਰਨ ਦਾ ਨੋਟਿਸ ਭੇਜਿਆ ਗਿਆ ਹੈ। ਯੂਨੀਵਰਸਿਟੀ ਨੇ ਪੂਰੇ ਮਾਮਲੇ ਦੀ ਜਾਂਚ ਲਈ 5 ਮੈਂਬਰਾਂ ਦੀ ਕਮੇਟੀ ਬਣਾਈ ਹੈ। ਜੋ ਇਸ ਪੂਰੇ ਮਾਮਲੇ 'ਚ ਹੋਈ ਅਣਗਹਿਲੀ 'ਤੇ ਮੈਨੇਜਮੈਂਟ ਨੂੰ ਰਿਪੋਰਟ ਕਰੇਗੀ।
Recommended