ਤਖ਼ਤ ਸ੍ਰੀ ਪਟਨਾ ਸਾਹਿਬ ‘ਚ ਪੰਜ ਕਰੋੜ ਰੁਪਏ ਦਾ ਸਾਮਾਨ ਭੇਂਟ ਕਰਨ ਮਾਮਲੇ ‘ਚ ਜਥੇਦਾਰ ਰਣਜੀਤ ਸਿੰਘ ਤਨਖ਼ਾਹੀਆ ਐਲਾਨ
  • 2 years ago
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ‘ਚ ਸੋਨੇ-ਚਾਂਦੀ ਦਾ ਪੰਜ ਕਰੋੜ ਰੁਪਏ ਦਾ ਸਾਮਾਨ ਭੇਟ ਕਰਨ ਮਾਮਲੇ ‘ਚ ਪੰਜ-ਪਿਆਰਿਆਂ ਨੇ ਅੱਠ ਘੰਟੇ ਤੋਂ ਵੱਧ ਸਮੇਂ ਦੀ ਵਿਚਾਰ ਚਰਚਾ ਤੋਂ ਬਾਅਦ ਐਤਵਾਰ ਰਾਤ ਨੂੰ ਇਸ ਮਾਮਲੇ ‘ਚ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਤਨਖ਼ਾਹੀਆ ਐਲਾਨ ਦਿੱਤਾ। ਉੱਥੇ ਹੀ ਦਾਨਕਰਤਾ ਪੰਜਾਬ ਦੇ ਕਰਤਾਰਪੁਰ ਨਿਵਾਸੀ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਮਨ੍ਹਾਂ ਕਰਨ ਦੇ ਬਾਵਜੂਦ ਮੀਡੀਆ ‘ਚ ਬਿਆਨ ਦੇਣ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ ਤੇ ਇਸ ਲਈ ਇਕ ਅਖੰਡ ਪਾਠ, 1100 ਰੁਪਏ ਦਾ ਕੜਾਹ ਪ੍ਰਸਾਦ ਤੇ ਤਿੰਨ ਦਿਨਾਂ ਭਾਂਡੇ ਮਾਂਜਣ ਤੇ ਜੋੜਿਆਂ ਦੀ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ।
Recommended