ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਬਚਾਉਣੀ ਪਵੇਗੀ ਖੇਤੀ : Kuldeep Dhaliwal
  • 2 years ago
ਨਕਲੀ ਅਤੇ ਗੈਰ ਮਿਆਰੀ ਕੀਟਨਾਸ਼ਕ, ਖਾਦ ਅਤੇ ਬੀਜ਼ਾਂ ਦੀ ਵਿਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਲਦ ਹੀ ਇੱਕ ਸਖਤ ਕਾਨੂੰਨ ਲਿਆਂਦਾ ਜਾਵੇਗਾ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਨੇ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕਿਹਾ , ਕਿ ਜੇ ਪੰਜਾਬ ਬਚਾਉਣਾ ਹੈ ,ਫਿਰ ਸਾਨੂੰ ਖੇਤੀ ਨੂੰ ਵੀ ਬਚਾਉਣਾ ਪਵੇਗਾ। ਉਹਨਾਂ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਪੱਕੇ ਬਿੱਲ ਤੋਂ ਬਿਨਾ ਕੀਟਨਾਸ਼ਕ, ਖਾਦ ਅਤੇ ਬੀਜ਼ ਨਾ ਵੇਚੇ ਜਾਣ, ਅਜਿਹਾ ਨਾ ਕਰਨ ਵਾਲੀਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਬਹੁਤ ਜਲਦ ਕੀਟਨਾਸ਼ਕ, ਖਾਦ ਅਤੇ ਬੀਜ਼ਾਂ ਦੀ ਟੈਸਟਿੰਗ ਲਈ ਜਲੰਧਰ ਵਿਚ ਇੱਕ ਅਧੁਨਿਕ ਲੈਬ ਬਣਾਉਣ ਜਾ ਰਹੀ ਹੈ।
Recommended