ਭੀੜ ਵਿੱਚ ਗੁਆਚੇ ਲੜਕੇ ਦੀ musical band ਨੇ ਕੀਤੀ ਮਦਦ | OneIndia Punjabi

  • 2 years ago
ਵੀਡੀਓ ਅਰਜਨਟੀਨਾ ਦਾ ਏ। ਵੀਡੀਓ ਵਿੱਚ ਇਹ ਲੋਕ ਇੱਕ ਅਜਨਬੀ ਲੜਕੇ ਦੀ ਮਦਦ ਕਰ ਰਹੇ ਹਨ, ਜੋ ਕਿ ਭੀੜ ਵਿੱਚ ਗੁਆਚ ਗਿਆ ਹੈ। ਵੀਡੀਓ 'ਚ ਇਹ ਲੜਕਾ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ, ਅਤੇ ਰੋ ਰਿਹਾ ਹੈ। ਅਚਾਨਕ ਇੱਕ ਅਜਨਬੀ ਉਸ ਦੀ ਮਦਦ ਲਈ ਅੱਗੇ ਆਉਂਦਾ ਹੈ ਤੇ ਲੜਕੇ ਨੂੰ ਆਪਣੇ ਮੋਢਿਆਂ 'ਤੇ ਚੁੱਕ ਲੈਂਦਾ ਹੈ। ਅਜਨਬੀ ਭੀੜ ਚ ਉਸ ਦੇ ਪਿਤਾ Edurado ਦਾ ਨਾਮ ਪੁਕਾਰਨ ਲੱਗ ਪੈਂਦਾ ਹੈ। ਉਸ ਵਿਅਕਤੀ ਨੂੰ ਇੰਝ ਕਰਦਿਆਂ ਦੇਖ ਸੜਕ 'ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਇੱਕ musical band ਦੇ ਸਾਜਿੰਦੇ ਵੀ ਉਸ ਨਾਲ ਸ਼ਾਮਲ ਹੋ ਜਾਂਦੇ ਹਨ। ਅਤੇ ਇੱਕ ਗੀਤ ਜ਼ਰੀਏ ਗੁਆਚੇ ਬੱਚੇ ਦੇ ਪਿਤਾ ਦੀ ਭਾਲ ਸ਼ੁਰੂ ਕਰ ਦਿੰਦੇ ਨੇ । ਮਿਊਜ਼ਿਕ ਬੈਂਡ ਦਾ ਗਾਣਾ ਜਾਦੂ ਦਿਖਾਉਂਦਾ ਹੈ। ਲੜਕੇ ਦਾ ਪਿਤਾ ਸਾਹਮਣੇ ਆਉਂਦਾ ਹੈ ਅਤੇ ਉਸਦਾ ਪੁੱਤਰ ਉਸ ਭੱਜ ਕੇ ਆਪਣੇ ਪਿਤਾ ਕੋਲ ਜਾਂਦਾ ਹੈ। ਉਸਦੇ ਪਿਤਾ ਨੂੰ ਲੱਭਣ ਵਿੱਚ ਮਦਦ ਕਰਨ ਵਾਲੀ ਇਹ ਵੀਡੀਓ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲੈ ਆਵੇਗੀ।

Recommended