ਬਿਜਲੀ ਦੀਆਂ ਕੁੰਡੀਆਂ ਫੜਨ ਗਏ ਅਧਿਕਾਰੀ, ਪਿੰਡ ਵਾਲਿਆਂ ਨੇ ਬਣਾਏ ਬੰਧਕ | OneIndia Punjabi

  • 2 years ago
ਪੰਜਾਬ ਵਿੱਚ ਜਿੱਥੇ ਆਪ ਸਰਕਾਰ ਵੱਲੋਂ 600 ਯੂਨਿਟ ਮਾਫ ਕਰਨ ਦੀ ਗੱਲ ਕੀਤੀ ਰਹੀ ਹੈ ਉੱਥੇ ਹੀ ਦੂਜੇ ਪਾਸੇ ਬਿਜਲੀ ਚੋਰੀ ਨੂੰ ਲੈ ਕੇ ਬਿਜਲੀ ਵਿਭਾਗ ਵੱਲੋਂ ਲਗਾਤਾਰ ਚੈੱਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਅੱਜ ਜਦੋਂ ਸੰਗਰੂਰ ਦੇ ਪਿੰਡ ਜਲੂਰ ਵਿੱਚ ਐੱਸਡੀਓ ਆਪਣੀ ਟੀਮ ਨਾਲ ਤੜਕੇ ਸਵੇਰੇ ਬਿਜਲੀ ਚੋਰੀ ਫੜਨ ਗਏ ਤਾਂ ਗੁਸਾਏ ਪਿੰਡ ਵਾਲਿਆਂ ਨੇ ਉਹਨਾਂ ਨੋ ਬੰਧਕ ਬਣਾ ਲਿਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਬਿਜਲੀ ਅਧਿਕਾਰੀ ਸਵੇਰੇ 4:00 ਵਜੇ ਸਾਡੇ ਪਿੰਡ ਰੇਡ ਕਰਨ ਆ ਗਏ, ਜਿਸ ਨਾਲ ਉਹਨਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਿਭਾਗ ਦੇ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ 'ਚ ਹੀ ਚਕਿੰਗ ਕਰਨੀ ਚਾਹੀਦੀ ਹੈ। ਉਧਰ ਦੂਜੇ ਪਾਸੇ ਬੰਧੀ ਬਣੇ ਐੱਸ ਡੀ ਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਸਵੇਰੇ 5:30 ਵਜੇ ਪਿੰਡ ਜਲੂਰ ਚੈਕਿੰਗ ਲਈ ਆਏ ਸਨ ਅਤੇ ਜਦੋਂ ਉਹਨਾਂ ਰੇਡ ਕੀਤੀ ਤਾਂ ਕਰੀਬ 8 ਤੋਂ 9 ਘਰਾਂ 'ਚ ਬਿਜਲੀ ਦੀਆਂ ਕੁੰਡੀਆਂ ਲੱਗੀਆਂ ਹੋਈਆਂ ਸਨ ।

Recommended