Golden Temple 'ਚ Jagdish Tytler ਦੇ ਤਸਵੀਰ ਵਾਲੀ T-Shirt ਪਾ ਕੇ ਪਹੁੰਚਿਆ ਕਾਂਗਰਸੀ, ਮਾਹੌਲ ਹੋਇਆ ਗਰਮ |

  • 2 years ago
ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਕਾਂਗਰਸੀ ਵਰਕਰ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਹਿਣ ਕੇ ਪਹੁੰਚ ਗਿਆ, ਜਿਸ ਦੀਆਂ ਤਸਵੀਰਾਂ ਵੀ ਉਸ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਗਈਆਂ। ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਸਿੱਖ ਦਿੱਲੀ ਦੰਗਿਆਂ ਲਈ ਜਗਦੀਸ਼ ਟਾਈਟਲਰ ਨੂੰ ਦੋਸ਼ੀ ਮੰਨਦੇ ਨੇ। ਅਜਿਹੇ ਵਿਚ ਇਕ ਕਾਂਗਰਸੀ ਵਰਕਰ ਵੱਲੋਂ ਇਸ ਤਰਾਂ ਉਸ ਵਿਅਕਤੀ ਦੀ ਤਸਵੀਰ ਵਾਲੀ ਟੀ ਸ਼ਰਟ ਪਾ ਕੇ ਸਿਖਾਂ ਦੇ ਜ਼ਖਮਾਂ ਨੂੰ ਕੁਰੇਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਖਸ਼ ਦਾ ਨਾਮ ਕਰਮਜੀਤ ਸਿੰਘ ਗਿੱਲ ਹੈ ਅਤੇ ਇਹ ਕਾਂਗਰਸ ਦੇ SC ਸੈੱਲ ਦਾ ਵਾਈਸ ਚੇਅਰਮੈਨ ਹੈ। ਕਰਮਜੀਤ ਨੂੰ ਜਗਦੀਸ਼ ਟਾਈਟਲਰ ਦਾ ਕਰੀਬੀ ਮੰਨਿਆ ਜਾਂਦਾ ਹੈ । ਉਹ ਇਸ ਤੋਂ ਪਹਿਲਾਂ ਵੀ ਜਗਦੀਸ਼ ਟਾਈਟਲਰ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾ ਕੇ ਸੁਰਖੀਆਂ ਵਿਚ ਆਏ ਸੀ। ਫਿਲਹਾਲ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ। ਸਿਖਾਂ ਦਾ ਕਹਿਣਾ ਹੈ ਕਿ ਸੋਚੀ ਸ਼ਮਝੀ ਸਾਜ਼ਿਸ਼ ਦੇ ਤਹਿਤ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤਰ੍ਹਾਂ ਕਰਕੇ ਸਿਖਾਂ ਦੇ ਹਿਰਦਿਆਂ ਨੂੰ ਵਲੂੰਦਰਨ ਦਾ ਯਤਨ ਕੀਤਾ ਗਿਆ ਹੈ। #goldentemple #JagdishTytler #CongressControversy

Recommended