ਅੱਜ ਤੋਂ ਰਸੋਈ ਗੈਸ ਕੁਨੈਕਸ਼ਨ 750 ਰੁਪਏ ਮਹਿੰਗਾ ਹੋਇਆ

  • 2 years ago
LPG Gas Connection: ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲਗਾ ਹੈ। ਅੱਜ ਤੋਂ ਰਸੋਈ ਗੈਸ ਕੁਨੈਕਸ਼ਨ ਲੈਣ ਵੀ ਮਹਿੰਗਾ ਹੋ ਗਿਆ ਹੈ। ਜੇਕਰ ਤੁਸੀਂ ਨਵਾਂ LPG ਗੈਸ ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਨੂੰ ਹੈਰਾਨ ਕਰ ਦੇਵੇਗੀ। ਪੈਟਰੋਲੀਅਮ ਕੰਪਨੀਆਂ ਨੇ ਨਵੇਂ ਘਰੇਲੂ ਗੈਸ ਕੁਨੈਕਸ਼ਨਾਂ ਦੀ ਕੀਮਤ ਵਧਾ ਦਿੱਤੀ ਹੈ। ਪਹਿਲਾਂ ਸਿਲੰਡਰ ਦਾ ਕੁਨੈਕਸ਼ਨ ਲੈਣ ਲਈ 1450 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਸਦੇ ਲਈ ਤੁਹਾਨੂੰ 750 ਰੁਪਏ ਹੋਰ ਯਾਨੀ 2200 ਰੁਪਏ ਦੇਣੇ ਪੈਣਗੇ।