ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਦੋ ਨੌਜਵਾਨ ਕਾਬੂ,ਦੋ ਫ਼ਰਾਰ

  • 5 years ago
ਭਿੱਖੀਵਿੰਡ ਦੇ ਡੀਐਸਪੀ ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਪਿੰਡ ਗੁਰਵਾਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਕਿਸੇ ਨੇ ਫੋਨ ਕਰਕੇ ਗੱਡੀ ਕਿਰਾਏ ਤੇ ਖੜ੍ਹਨ ਲਈ ਕਿਹਾ ਸੀ ਜਿਸ ਤੇ ਉਸ ਵਿਅਕਤੀ ਦੇ ਕਹਿਣ ਤੇ ਕਰਮਜੀਤ ਸਿੰਘ ਕਾਰ ਚਾਲਕ ਆਪਣੀ ਗੱਡੀ ਲੈ ਕੇ ਪਿੰਡ ਝਬਾਲ ਵਿਖੇ ਉਸਦੀ ਵੇਟ ਕਰਨ ਲੱਗਾ ਜਦੋਂ ਵਿਅਕਤੀ ਗੱਡੀ ਨੇੜੇ ਆਇਆ ਤਾਂ ਕਾਰ ਵਿੱਚ ਬੈਠ ਕੇ ਉਸ ਨੂੰ ਪਿੰਡ ਭਿੱਖੀਵਿੰਡ ਤੋਂ ਮਾੜੀ ਮੇਘਾ ਆਉਣ ਲਈ ਕਿਹਾ ਗਿਆ ਜਦੋਂ ਕਾਰ ਚਾਲਕ ਆਪਣੀ ਗੱਡੀ ਭਿੱਖੀਵਿੰਡ ਤੋਂ ਮਾੜੀ ਮੇਘਾ ਨੂੰ ਲੈ ਕੇ ਆ ਰਿਹਾ ਸੀ ਤਾਂ ਪਿੱਛੋਂ ਆਈ ਗੱਡੀ ਨੇ ਉਸ ਨੂੰ ਰਸਤੇ ਵਿੱਚ ਡੱਕ ਕੇ ਉਸ ਕਾਰ ਚਾਲਕ ਤੋਂ ਕਾਰ ਖੋਹ ਲਈ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਗੱਡੀ ਵਿੱਚੋਂ ਉਤਾਰ ਦਿੱਤਾ ਅਤੇ ਲੁਟੇਰੇ ਕਾਰ ਖੋਹ ਕੇ ਖਾਲੜਾ ਵੱਲ ਨੂੰ ਰਵਾਨਾ ਹੋ ਗਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਧਾਰਾ 379b,149 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡੀਐੱਸਪੀ ਨੇ ਕਿਹਾ ਕਿ ਥਾਣਾ ਖਾਲੜਾ ਅਤੇ ਥਾਣਾ ਭਿੱਖੀਵਿੰਡ ਦੇ ਦੋਵਾਂ ਥਾਣਾ ਮੁਖੀਆਂ ਦੀ ਸਾਂਝੀ ਟੀਮ ਬਣਾ ਕੇ ਸਾਈਬਰ ਸੈੱਲ ਦੀ ਮਦਦ ਭਾਲ ਸ਼ੁਰੂ ਕੀਤੀ ਤਾਂ ਐੱਸ ਆਈ ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਛੀਨਾ ਤੋਂ ਨਾਰਲੀ ਵੱਲ ਨੂੰ ਆ ਰਹੀ ਚੋਰੀ ਵਾਲੀ ਕਾਰ ਨੂੰ ਰੋਕ ਕੇ ਉਸ ਵਿੱਚ ਸਵਾਰ ਵਿਅਕਤੀ ਪਰਮਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਕੌਮ ਜੱਟ ਅਤੇ ਧਰਮਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਕੌਮ ਮਜਬੀ ਸਿੱਖ ਵਾਸੀ ਭਕਨਾ ਕਲਾਂ ਨੂੰ ਕਾਬੂ ਕਰ ਲਿਆ ਉਨ੍ਹਾਂ ਕਿਹਾ ਕਿ ਇਸ ਵਿੱਚ ਦੋ ਹੋਰ ਨੌਜਵਾਨ ਸਤਨਾਮ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਭਕਨਾ ਕਲਾਂ ,ਹਰਪ੍ਰੀਤ ਸਿੰਘ ਵਾਸੀ ਅਚਿੰਤ ਕੋਟ ਵੀ ਸ਼ਾਮਿਲ ਸਨ ਜਿਨ੍ਹਾਂ ਦੋਹਾਂ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

Recommended