ਨਜਾਇਜ਼ ਮਾਈਨਿੰਗ ਖਿਲਾਫ ਵੱਡੀ ਕਾਰਵਾਈ

  • 5 years ago
ਨਾਜਾਇਜ਼ ਮਾਈਨਿੰਗ ਅਤੇ ਗੈਰ ਕਾਨੂੰਨੀ ਢੰਗ ਨਾਲ ਰੇਤ ਵੇਚਣ ਵਾਲੇ ਖਿਲਾਫ ਥਾਣਾ ਖੇਮਕਰਨ ਪੁਲਸ ਨੇ ਕੀਤਾ ਮਾਮਲਾ ਦਰਜ ਤਰਨਤਾਰ ਦੇ ਥਾਣਾ ਖੇਮਕਰਨ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਰੇਤਾ ਲਿਆ ਰਹੇ ਟਰੈਕਟਰ ਟਰਾਲੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਖੇਮਕਰਨ ਦੇ ਐੱਸ ਐੱਚ ਓ ਤਰਸੇਮ ਸਿੰਘ ਮਸੀਹ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਰੱਤੋ ਕੇ ਪਿੰਡ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਸਾਹਮਣੇ ਤੋਂ ਇਕ ਰੇਤਾ ਦਾ ਭਰਿਆ ਟਰੈਕਟਰ ਟਰਾਲਾ ਦਿਖਾਈ ਦਿੱਤਾ ਅਤੇ ਇਸ ਟਰੈਕਟਰ ਟਰਾਲੇ ਨੂੰ ਰੋਕ ਕੇ ਜਦ ਟਰੈਕਟਰ ਦੇ ਮਾਲਕ ਲਖਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਰਾਜੋਕੇ ਟਰਾਲੇ ਵਿਚ ਲੱਦੀ ਹੋਈ ਰੇਤ ਦੀ ਰਸੀਦ ਬਾਰੇ ਪੁੱਛਿਆ ਤਾਂ ਉਕਤ ਵਿਅਕਤੀ ਰਸੀਦ ਨਹੀਂ ਪੇਸ਼ ਕਰ ਸਕਿਆ ਜਿਸ ਦੇ ਖਿਲਾਫ਼ ਨਾਜਾਇਜ਼ ਮਾਈਨਿੰਗ ਅਤੇ ਗੈਰ ਕਾਨੂੰਨੀ ਢੰਗ ਨਾਲ ਰੇਤ ਲਿਆ ਕੇ ਵੇਚਣ ਦੇ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਾਈਟ ਐੱਸ ਐੱਚ ਓ ਖੇਮਕਰਨ ਤਰਸੇਮ ਸਿੰਘ ਮਸੀਹ
ਪੱਤਰਕਾਰ ਹਰਮਨ ਵਾਂ ਭਿੱਖੀਵਿੰਡ

Recommended