5 years ago

ੲਿੱਕ ਸੱਚੇ ਗੁਰਸਿੱਖ ਦਾ ਹਿਰਦਾ ...... ਡੇਹਲੋਂ ਮੇਨ ਚੋੰਕ ਨੇੜੇ ਦੀ ਘਟਨਾ ਹੈ ੲਿਹ , ਮੀੰਹ ਦਾ ਮੋਸਮ ਹੋਣ ਕਰਕੇ ਤਾਰਾਂ ਗਿੱਲੀਅਾਂ ਰਹਿੰਦੀਅਾਂ ਹਨ , ਦੁਪਿੱਹਰ ਦਾ ਸਮਾਂ ਸੀ , ੲਿੱਕ ਗੁਟਾਰ (ਪੰਛੀ) ਕਰੰਟ ਲੱਗਣ ਕਰਕੇ ਸੜਕ ਕਿਨਾਰੇ ਬੇਸੁੱਧ ਪਿਅਾ ਸੀ , ਚੋੰਕ ਕੋਲ ਸਪੇਅਰ ਪਾਰਟ ਦੀ ਦੁਕਾਨ ਕਰਦੇ ੲਿਸ ਵੀਰ ਦੇ ਨਜਰੀ

nbtelorg
ੲਿੱਕ ਸੱਚੇ ਗੁਰਸਿੱਖ ਦਾ ਹਿਰਦਾ ...... ਡੇਹਲੋਂ ਮੇਨ ਚੋੰਕ ਨੇੜੇ ਦੀ ਘਟਨਾ ਹੈ ੲਿਹ , ਮੀੰਹ ਦਾ ਮੋਸਮ ਹੋਣ ਕਰਕੇ ਤਾਰਾਂ ਗਿੱਲੀਅਾਂ ਰਹਿੰਦੀਅਾਂ ਹਨ , ਦੁਪਿੱਹਰ ਦਾ ਸਮਾਂ ਸੀ , ੲਿੱਕ ਗੁਟਾਰ (ਪੰਛੀ) ਕਰੰਟ ਲੱਗਣ ਕਰਕੇ ਸੜਕ ਕਿਨਾਰੇ ਬੇਸੁੱਧ ਪਿਅਾ ਸੀ , ਚੋੰਕ ਕੋਲ ਸਪੇਅਰ ਪਾਰਟ ਦੀ ਦੁਕਾਨ ਕਰਦੇ ੲਿਸ ਵੀਰ ਦੇ ਨਜਰੀੰ ਪੈ ਗਿਅਾ ੲਿਹ ਪੰਛੀੰ , ਵੀਰ ਤੁਰੰਤ ਤੇਜੀ ਨਾਲ ਗਿਅਾ ਅਤੇ ੲਿਸ ਪੰਛੀ ਨੂੰ ਚੁੱਕ ਲਿਅਾਂਦਾ ਅਾਪਣੀ ਦੁਕਾਨ ਵਿੱਚ , ਅਤੇ ਹੱਥਾਂ ਤੇ ਪਾ ਕੇ ਘੱਟੋ ਘੱਟ 15 ਮਿੰਨਟ ਤੱਕ ੲਿਸ ਪੰਛੀ ਦੀ ਛਾਤੀ ਤੇ ਪੋਲੀ ਪੋਲੀ ਮਾਲਿਸ ਕੀਤੀ ਤਾਂ ਜੋ ਦਿਲ ਦੀ ਧੜਕਨ ਚੱਲ ਪਵੇ , ਫਿਰ ਨਾਲ ਚਾਹ ਵਾਲੇ ਦੀ ਦੁਕਾਨ ਤੋਂ 2 ਕੁ ਚਮਚੇ ਕੋਸੀ ਜਿਹੀ ਚਾਹ ਮੰਗਵਾੲੀ ਤੇ ੲਿਸ ਪੰਛੀ ਨੂੰ ਥੋੜੀ ਥੋੜੀ ਪਿਲਾੲੀ , ਵੀਰ ਦੀ ਅੱਧੇ ਕੁ ਘੰਟੇ ਦੀ ਮਿੱਹਨਤ ਸਦਕਾ ੲਿਸ ਪੰਛੀ ਨੂੰ ਜੀਵਨਦਾਨ ਮਿਲ ਗਿਅਾ ਅਤੇ ਪੰਛੀੰ ਅਾਪਣੇ ਹੋਸ ਵਿੱਚ ਹੋ ਕੇ ੳੁੱਡ ਗਿਅਾ I ਲੱਖ ਲੱਖ ਸਲਾਮ ੲਿਸ ਗੁਰਸਿੱਖ ਵੀਰ ਨੂੰ , ਜਿੱਸ ਨੇ ਅਾਪਣੀ ਦੁਕਾਨ ਤੇ ਗਾਹਕਾਂ ਨੂੰ ਛੱਡ ਪੂਰਾ ਧਿਅਾਨ ਲਾ ਕੇ ੲਿਸ ਪੰਛੀ ਦੀ ਸੇਵਾ ਕੀਤੀ , ਮੈਂ ਬਹੁਤ ਧਿਅਾਨ ਨਾਲ ਵੀਰ ਦਾ ਚਿੱਹਰਾ ਦੇਖ ਰਿਹਾ ਸੀ , ਜਿੳੁੰ ਜਿੳੁੰ ਪੰਛੀ ਠੀਕ ਹੁੰਦਾ ਜਾ ਰਿਹਾ ਸੀ , ਵੀਰ ਦੇ ਚਿੱਹਰੇ ਦੀ ਚਮਕ ਵੱਧਦੀ ਜਾ ਰਹੀ ਸੀ I ਮੇਰੇ ਤੋਂ ਰਿਹਾ ਨੲੀ ਗਿਅਾ ਅਤੇ ਮੈਂ ੲਿਹ ਘਟਨਾ ਦੀ ਵੀਡੀੳ ਬਣਾ ਲੲੀ , ਪਰ ਮਾਫੀ ਚਾਹੁੰਦਾ ਹਾਂ ੲਿਸ ਕੋਮਲ ਦਿਲ ਵਾਲੇ ਪੂਰਨ ਗੁਰੂ ਦੇ ਸਿੱਖ ਤੋਂ , ਜਿੱਸ ਦੀ ੲਿਜਾਜਤ ਬਿਨਾ ਮੈਂ ੲਿਹ ਵੀਡੀਓ ਅੱਪਲੋਡ ਕਰ ਰਿਹਾ ਹਾਂ I ਲੱਖ ਵਾਰ ਸਲਾਮ ਵੀਰ ਜੀ ਨੂੰ , ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਵੀਰ ਜੀ ਨੂੰ I

Browse more videos

Browse more videos